ਹੈਦਰਾਬਾਦ ਐਨਕਾਊਂਟਰ 'ਤੇ ਬੋਲੀ ਨਿਰਭਿਆ ਦੀ ਮਾਂ- ਇਹ ਦੋਸ਼ੀ ਇਸੇ ਲਾਇਕ ਸਨ

12/06/2019 12:48:06 PM

ਨਵੀਂ ਦਿੱਲੀ— ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਦਰਿੰਦਗੀ ਕਰਨ ਵਾਲੇ ਚਾਰ ਦੋਸ਼ੀ ਪੁਲਸ ਨਾਲ ਐਨਕਾਊਂਟਰ 'ਚ ਮਾਰੇ ਗਏ ਹਨ। ਸ਼ੁੱਕਰਵਾਰ ਸਵੇਰੇ ਹੈਦਰਾਬਾਦ ਦੇ ਐੱਨ.ਐੱਚ.-44 'ਤੇ ਪੁਲਸ ਨਾਲ ਦੋਸ਼ੀਆਂ ਦਾ ਮੁਕਾਬਲਾ ਹੋਇਆ ਅਤੇ ਦੋਸ਼ੀ ਮਾਰੇ ਗਏ। ਇਸ ਘਟਨਾਕ੍ਰਮ ਦੀ ਨਿਰਭਿਆ ਦਾ ਮਾਂ ਆਸ਼ਾ ਦੇਵੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਇਸ ਐਨਕਾਊਂਟਰ ਨੂੰ ਪੂਰੀ ਤਰ੍ਹਾਂ ਜਾਇਜ਼ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਦੋਸ਼ੀ ਉਸੇ ਲਾਇਕ ਸਨ, ਕਿਉਂਕਿ ਉਨ੍ਹਾਂ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਸੀ।

ਦੋਸ਼ੀ ਇਸੇ ਲਾਇਕ ਸਨ
ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਨਿਰਭਿਆ ਦੀ ਮਾਂ ਨੇ ਕਿਹਾ,''ਹੈਦਰਾਬਾਦ ਪੁਲਸ ਦਾ ਮੈਂ ਬਹੁਤ ਸ਼ੁਕਰੀਆ ਕਰਦੀ ਹਾਂ। ਇਹ ਦੋਸ਼ੀ ਇਸੇ ਲਾਇਕ ਸਨ, ਕਿਉਂਕਿ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਇਹ ਸੋਚੋ ਕਿ ਦੋਸ਼ੀਆਂ ਦੇ ਮਨ 'ਚ ਇੰਨਾ ਜ਼ੁਰਮ ਭਰਿਆ ਹੋਇਆ ਸੀ ਕਿ ਉਹ ਪੁਲਸ ਕਸਟਡੀ ਤੋਂ ਦੌੜਨ ਦੀ ਕੋਸ਼ਿਸ਼ ਕਰ ਰਹੇ ਸਰ ਪਰ ਅੱਜ ਪਰਿਵਾਰ ਨੂੰ ਇਨਸਾਫ਼ ਮਿਲਿਆ। ਮੈਂ ਵੀ 7 ਸਾਲਾਂ ਤੋਂ ਸੰਘਰਸ਼ ਕਰ ਰਹੀ ਹਾਂ ਪਰ ਅੱਜ ਵੀ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਗਈ ਹੈ।''

ਅੱਜ ਮਿਲੀ ਤਸੱਲੀ
ਨਿਰਭਿਆ ਦੀ ਮਾਂ ਨੇ ਕਿਹਾ ਕਿ 7 ਸਾਲਾਂ ਤੋਂ ਜੋ ਜਖਮ ਦਾ ਨਮਕ ਦਿਲ 'ਤੇ ਪਿਆ ਹੋਇਆ ਸੀ ਅੱਜ ਤਸੱਲੀ ਮਿਲੀ ਹੈ, ਕਿਉਂਕਿ ਇਕ ਬੇਟੀ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ 7 ਸਾਲਾਂ ਤੋਂ ਇਹੀ ਕਹਿ ਰਹੀ ਹਾਂ ਕਿ ਦੋਸ਼ੀਆਂ ਨੂੰ ਕਾਨੂੰਨ ਤੋੜ ਕੇ ਸਜ਼ਾ ਦਿਓ, ਅਜਿਹਾ ਹੀ ਕਰਨਾ ਹੋਵੇਗਾ। ਇਸ ਤਰ੍ਹਾਂ ਦੇ ਐਕਸ਼ਨ ਨਾਲ ਦਰਿੰਦਿਆਂ 'ਚ ਡਰ ਪੈਦਾ ਹੋਵੇਗਾ।

7 ਸਾਲ ਹੋਏ ਪੂਰੇ, ਦੋਸ਼ੀਆਂ ਨੂੰ ਨਹੀਂ ਹੋਈ ਫਾਂਸੀ
ਦੱਸਣਯੋਗ ਹੈ ਕਿ 2012 'ਚ ਰਾਜਧਾਨੀ ਦਿੱਲੀ 'ਚ ਨਿਰਭਿਆ ਦੇ ਨਾਲ ਜੋ ਹਾਦਸਾ ਹੋਇਆ ਸੀ, ਉਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਪਰ ਹਾਲੇ ਤੱਕ ਫਾਂਸੀ ਨਹੀਂ ਦਿੱਤੀ ਗਈ ਹੈ। 16 ਦਸੰਬਰ ਨੂੰ ਇਸ ਘਟਨਾ ਨੂੰ 7 ਸਾਲ ਪੂਰੇ ਹੋ ਰਹੇ ਹਨ ਪਰ ਹਾਲੇ ਤੱਕ ਫਾਂਸੀ ਨਹੀਂ ਬਾਕੀ ਹੈ। ਬੀਤੇ ਦਿਨੀਂ ਵੀ ਜਦੋਂ ਹੈਦਰਾਬਾਦ ਦੀ ਘਟਨਾ ਸਾਹਮਣੇ ਆਈ ਤਾਂ ਵੀ ਸਭ ਤੋਂ ਪਹਿਲਾਂ ਮੰਗ ਕੀਤੀ ਗਈ ਕਿ ਜੋ ਕੇਸ ਪੈਂਡਿੰਗ ਹਨ, ਉਨ੍ਹਾਂ 'ਚ ਐਕਸ਼ਨ ਹੋਵੇ।


DIsha

Content Editor

Related News