ਹੈਦਰਾਬਾਦ ਗੈਂਗਰੇਪ : ਐਨਕਾਊਂਟਰ ਮਾਮਲੇ ਦੀ ਕਮਿਸ਼ਨ ਕਰੇਗਾ ਜਾਂਚ, SC ਨੇ ਦਿੱਤਾ ਹੁਕਮ

12/12/2019 12:15:07 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ-ਕਤਲਕਾਂਡ ਤੋਂ ਬਾਅਦ ਹੋਏ 4 ਦੋਸ਼ੀਆਂ ਦੇ ਐਨਕਾਊਂਟਰ (ਮੁਕਾਬਲੇ) ਮਾਮਲੇ 'ਚ 3 ਮੈਂਬਰੀ ਜਾਂਚ ਕਮਿਸ਼ਨ ਬਣਾ ਦਿੱਤਾ ਹੈ। ਕੋਰਟ ਨੇ ਕਿਹਾ ਕਿ ਚਾਰੋਂ ਦੋਸ਼ੀਆਂ ਦੇ ਐਨਕਾਊਂਟਰ ਵਿਚ ਮਾਰੇ ਜਾਣ ਦੀ ਨਿਰਪੱਖ ਜਾਣ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਸਾਬਕਾ ਜਸਟਿਸ ਵੀ. ਐੱਸ. ਸਿਰਪੁਰਕਰ ਦੀ ਅਗਵਾਈ 'ਚ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਇਸ ਕਸ਼ਿਮਨ 'ਚ ਸੀ. ਬੀ. ਆਈ. ਦੇ ਸਾਬਕਾ ਡਾਇਰੈਕਟਰ ਡੀ. ਆਰ. ਕਾਰਤੀਕੇਯ ਅਤੇ ਬਾਂਬੇ ਹਾਈ ਕੋਰਟ ਦੀ ਸਾਬਕਾ ਜੱਜ ਰੇਖਾ ਸੋਂਦੂਰ ਬਲਦੋਟਾ ਵੀ ਸ਼ਾਮਲ ਹੋਣਗੇ। ਕਮਿਸ਼ਨ 6 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗਾ। ਕੋਰਟ ਨੇ ਹਾਈ ਕੋਰਟ, ਐੱਨ. ਐੱਚ. ਆਰ. ਸੀ. 'ਚ ਪੈਂਡਿੰਗ ਸੁਣਵਾਈ 'ਤੇ ਰੋਕ ਲਾਈ ਅਤੇ ਮਾਮਲੇ ਵਿਚ ਐੱਸ. ਆਈ. ਟੀ. ਦੀ ਰਿਪੋਰਟ ਮੰਗੀ ਹੈ।

ਦਰਅਸਲ ਹੈਦਰਾਬਾਦ ਐਨਕਾਊਂਟਰ 'ਤੇ ਕੋਰਟ 'ਚ ਦਲੀਲ ਦਿੰਦੇ ਹੋਏ ਸੂਬਾ ਸਰਕਾਰ ਦੇ ਵਕੀਲ ਮੁਕੁਲ ਰੋਹਤਗੀ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਹ ਆਤਮ ਰੱਖਿਆ 'ਚ ਕੀਤੀ ਗਈ ਕਾਰਵਾਈ ਸੀ। ਰੋਹਤਗੀ ਦੀ ਦਲੀਲ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਲੋਕਾਂ ਨੂੰ ਸੱਚ ਜਾਣਨ ਦਾ ਅਧਿਕਾਰ ਹੈ। ਕੋਰਟ ਨੇ ਇਸ ਦੇ ਨਾਲ ਹੀ ਮੀਡੀਆ 'ਤੇ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਖ਼ਬਰ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕਰਨ 'ਤੇ ਰੋਕ ਲਾ ਦਿੱਤੀ ਹੈ। ਫਾਈਨਲ ਆਰਡਰ ਆਉਣ ਤਕ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ ਰੋਕ ਬਰਕਰਾਰ ਰਹੇਗੀ।


Tanu

Content Editor

Related News