ਹੈਦਰਾਬਾਦ ਏਅਰਪੋਰਟ ’ਤੇ ਐਮਸਟਰਡਮ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Tuesday, Dec 23, 2025 - 10:22 AM (IST)

ਹੈਦਰਾਬਾਦ ਏਅਰਪੋਰਟ ’ਤੇ ਐਮਸਟਰਡਮ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਹੈਦਰਾਬਾਦ (ਭਾਸ਼ਾ) - ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਰ. ਜੀ. ਆਈ. ਏ.) ਨੂੰ ਐਮਸਟਰਡਮ ਤੋਂ ਆਉਣ ਵਾਲੀ ਕੇ. ਐੱਲ. ਐੱਮ. ਏਅਰਲਾਈਨਜ਼ ਦੀ ਇਕ ਫਲਾਈਟ ਸਬੰਧੀ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲੀ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਏਅਰਪੋਰਟ 'ਤੇ ਹਫ਼ੜਾ-ਦਫ਼ੜੀ ਮਚ ਗਈ। ਇਸ ਮਾਮਲੇ ਦੀ ਸੁਰੱਖਿਆ ਜਾਂਚ ਕਰਨ ਤੋਂ ਬਾਅਦ ਇਸ ਨੂੰ ਅਧਿਕਾਰੀਆਂ ਨੇ ਅਫਵਾਹ ਐਲਾਨ ਦਿੱਤਾ ਗਿਆ। ਇਸ ਦੀ ਜਾਣਕਾਰੀ ਪੁਲਸ ਨੇ ਸੋਮਵਾਰ ਨੂੰ ਦਿੱਤੀ।

ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ

ਇਸ ਮਾਮਲੇ ਦੇ ਸਬੰਧ ਵਿਚ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਆਰ. ਜੀ. ਆਈ. ਏ. ਹਵਾਈ ਅੱਡੇ ਦੇ ਗਾਹਕ ਸਹਾਇਤਾ ਕੇਂਦਰ ਨੂੰ ਐਤਵਾਰ ਦੇਰ ਰਾਤ ਐਮਸਟਰਡਮ-ਹੈਦਰਾਬਾਦ (ਕੇ. ਐੱਲ. 873) ਫਲਾਈਟ ਸਬੰਧੀ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲੀ, ਜਿਸ ਤੋਂ ਬਾਅਦ ਜਹਾਜ਼ ਸੁਰੱਖਿਅਤ ਢੰਗ ਨਾਲ ਹੈਦਰਾਬਾਦ ’ਚ ਉਤਰਿਆ ਅਤੇ ਸਾਰੇ ਮਿਆਰੀ ਸੁਰੱਖਿਆ ਪ੍ਰੋਟੋਕਾਲ ਸ਼ੁਰੂ ਕੀਤੇ ਗਏ। ਪੁਲਸ ਨੇ ਕਿਹਾ ਕਿ ਸੁਰੱਖਿਆ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਹ ਇਕ ਫਰਜ਼ੀ ਈ-ਮੇਲ ਸੀ। ਇਸ ਤੋਂ ਬਾਅਦ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਪੜ੍ਹੋ ਇਹ ਵੀ - ਸਵਾਰੀਆਂ ਨਾਲ ਭਰਿਆ ਜਹਾਜ਼ ਕ੍ਰੈਸ਼, ਕਈ ਲੋਕਾਂ ਦੀ ਮੌਤ


author

rajwinder kaur

Content Editor

Related News