ਭਾਰਤ ਆਉਣ ਦੀ ਤਿਆਰੀ ’ਚ ਪਾਕਿਸਤਾਨ ਤੋਂ ਆਈ ਸੀਮਾ ਦੇ ਪਤੀ ਨੇ ਲਗਾਏ ਗੰਭੀਰ ਦੋਸ਼

06/14/2024 1:38:31 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਤੋਂ ਭਾਰਤ ਭੱਜੀ ਸੀਮਾ ਹੈਦਰ ਦਾ ਉਸ ਦੇ ਪਾਕਿਸਤਾਨੀ ਪਤੀ ਵਲੋਂ ਪਿੱਛਾ ਨਹੀਂ ਛੱਡਿਆ ਜਾ ਰਿਹਾ। ਜਿਸ ਕਾਰਨ ਇਹ ਮਾਮਲਾ ਇਕ ਵਾਰ ਫਿਰ ਤੋਂ ਗਰਮਾਏਗਾ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਭਾਰਤੀ ਸ਼ਹਿਰ ਨੋਇਡਾ ਵਿਚ ਰਹਿਣ ਵਾਲੀ ਸੀਮਾ ਹੈਦਰ ਦੇ ਪਾਕਿਸਤਾਨੀ ਪਤੀ ਗੁਲਾਮ ਹੈਦਰ ਨੇ ਇਕ ਵਾਰ ਫਿਰ ਆਪਣਾ ਗੁੱਸਾ ਕੱਢਿਆ ਹੈ। ਗੁਲਾਮ ਹੈਦਰ ਨੇ ਸੀਮਾ, ਜੋ ਕਿ ਨੇਪਾਲ ਦੇ ਰਸਤੇ ਭਾਰਤ ਆਈ ਸੀ ਅਤੇ ਸਚਿਨ ਨਾਂ ਦੇ ਨੌਜਵਾਨ ਨਾਲ ਰਹਿ ਰਹੀ ਸੀ, ਨੂੰ ਝੂਠਾ ਅਤੇ ਧੋਖੇਬਾਜ਼ ਦੱਸਿਆ ਹੈ। 

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਗੁਲਾਮ ਹੈਦਰ ਨੇ ਪਾਕਿਸਤਾਨ ਤੋਂ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਨੇਪਾਲ ਵਿਚ ਸੀਮਾ ਅਤੇ ਸਚਿਨ ਦੇ ਵਿਆਹ ਦੀ ਖ਼ਬਰ ਝੂਠੀ ਹੈ। ਗੁਲਾਮ ਹੈਦਰ ਨੇ ਦੱਸਿਆ ਕਿ ਉਨ੍ਹਾਂ ਦੇ ਵਕੀਲ ਮੋਮਿਨ ਮਲਿਕ ਨੇ ਨੇਪਾਲ ਜਾ ਕੇ ਖੁਦ ਜਾਂਚ ਕੀਤੀ ਹੈ। ਸਚਿਨ ਅਤੇ ਸੀਮਾ ਦਾ ਉੱਥੇ ਵਿਆਹ ਨਹੀਂ ਹੋਇਆ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਦੋਵੇਂ ਨਾਜਾਇਜ਼ ਸਬੰਧਾਂ ਵਿਚ ਹਨ। ਸਚਿਨ ਅਤੇ ਸੀਮਾ ਹੈਦਰ ਨੇ ਨਾ ਤਾਂ ਮੰਦਰ ’ਚ ਵਿਆਹ ਕਰਵਾਇਆ ਅਤੇ ਨਾ ਹੀ ਕੋਰਟ ’ਚ। ਗੁਲਾਮ ਨੇ ਕਿਹਾ ਕਿ ਭਾਰਤ ’ਚ ਮੇਰੇ ਵਕੀਲ ਮੋਮਿਨ ਮਲਿਕ ਮੇਰੇ ਲਈ ਵੀਜ਼ੇ ਦਾ ਇੰਤਜ਼ਾਮ ਕਰ ਰਹੇ ਹਨ ਅਤੇ ਅਸੀਂ ਜਲਦ ਹੀ ਸੀਮਾ ਦੀ ਪੋਲ ਖੋਲ੍ਹ ਰਹੇ ਹਾਂ। 

ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਹਾਦਸੇ ਦਾ ਸ਼ਿਕਾਰ ਯਾਤਰੀਆਂ ਲਈ ਵੱਡੀ ਖ਼ਬਰ, ਮਿਲੇਗਾ ਮੁਆਵਜ਼ਾ

ਉਮੀਦ ਹੈ ਕਿ ਮੈਨੂੰ ਸਫਲਤਾ ਮਿਲੇਗੀ ਅਤੇ ਸੀਮਾ ਸਲਾਖਾਂ ਪਿੱਛੇ ਹੋਵੇਗੀ। ਸੀਮਾ ਹਮੇਸ਼ਾ ਝੂਠ ਬੋਲਦੀ ਹੈ ਅਤੇ ਜੇਲ ਜਾਣ ਦੇ ਡਰ ਕਾਰਨ ਹੁਣ ਉਹ ਡਰੀ ਹੋਈ ਹੈ ਅਤੇ ਇਸ ਲਈ ਬੇਤੁਕੇ ਬਿਆਨ ਦੇ ਰਹੀ ਹੈ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਗੁਲਾਮ ਹੈਦਰ ਨੇ ਜਾਰੀ ਵੀਡੀਓ ’ਚ ਕਿਹਾ ਕਿ ਜੇਕਰ ਸੀਮਾ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਉਸ ਨੂੰ ਤਲਾਕ ਲੈ ਲੈਣਾ ਚਾਹੀਦਾ ਸੀ। ਜਿਸ ਤਰ੍ਹਾਂ ਉਹ ਮੇਰੇ ਬੱਚਿਆਂ ਨੂੰ ਲੈ ਕੇ ਭੱਜੀ ਹੈ, ਜੇਕਰ ਉਹ ਸੋਚ ਰਹੀ ਹੈ ਕਿ ਮੈਂ ਚੁੱਪ ਰਹਾਂਗਾ ਅਜਿਹਾ ਨਹੀਂ ਹੈ। ਮੈਂ ਆਪਣੇ ਬੱਚਿਆਂ ’ਤੇ ਹੁੰਦੇ ਅੱਤਿਆਚਾਰਾਂ ਨੂੰ ਬਰਦਾਸ਼ਤ ਨਹੀਂ ਕਰਾਂਗਾ ਅਤੇ ਆਪਣੇ ਬੱਚਿਆਂ ਲਈ ਲੜਦਾ ਰਹਾਂਗਾ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News