ਪੈਰੋਲ ''ਤੇ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਪਰਤਿਆ ਪਤੀ, ਪਤਨੀ ਨੂੰ ਪ੍ਰੇਮੀ ਨਾਲ ਦੇਖ ਕੇ ਕਰ ''ਤਾ ਵੱਡਾ ਕਾਂਡ

Sunday, Aug 25, 2024 - 09:50 PM (IST)

ਪੈਰੋਲ ''ਤੇ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਪਰਤਿਆ ਪਤੀ, ਪਤਨੀ ਨੂੰ ਪ੍ਰੇਮੀ ਨਾਲ ਦੇਖ ਕੇ ਕਰ ''ਤਾ ਵੱਡਾ ਕਾਂਡ

ਨੈਸ਼ਨਲ ਡੈਸਕ : ਸੂਰਤ ਸ਼ਹਿਰ ਦੇ ਖਟੋਦਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਸੂਰਤ ਨਗਰ ਨਿਗਮ ਦੇ ਅਲਥਾਨ ਕਮਿਊਨਿਟੀ ਹਾਲ 'ਚ ਇਕ ਔਰਤ ਅਤੇ ਇਕ ਵਿਅਕਤੀ ਦੀ ਹੱਤਿਆ ਤੋਂ ਬਾਅਦ ਲਾਸ਼ਾਂ ਬਰਾਮਦ ਹੋਣ ਕਾਰਨ ਹੜਕੰਪ ਮਚ ਗਿਆ। ਇੱਥੇ ਐਤਵਾਰ ਨੂੰ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਲੋਹੇ ਦੀ ਰਾਡ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ।

ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੂਰਤ ਦੇ ਨਵੇਂ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਦੋਂ ਇਸ ਦੋਹਰੇ ਕਤਲ ਦੀ ਜਾਂਚ ਥਾਣਾ ਖਟੋਦਰਾ ਦੀ ਪੁਲਸ ਨੇ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਔਰਤ ਦਾ ਨਾਂ ਸ਼ਾਰਦਾ ਰਾਠੌੜ ਅਤੇ ਵਿਅਕਤੀ ਦਾ ਨਾਂ ਅਰਜੁਨ ਉਰਫ ਲੰਗੜਾ ਹੈ।

ਪਤੀ ਨੇ ਪਤਨੀ ਤੇ ਉਸ ਦੇ ਪ੍ਰੇਮੀ ਦਾ ਕੀਤਾ ਕਤਲ
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਕਤਲ ਮ੍ਰਿਤਕ ਔਰਤ ਸ਼ਾਰਦਾ ਰਾਠੌੜ ਦੇ ਪਤੀ ਮੁਕੇਸ਼ ਰਾਠੌੜ ਨੇ ਕੀਤਾ ਹੈ। ਮੁਕੇਸ਼ ਨੂੰ ਫੜਨ ਲਈ ਖਟੋਦਰਾ ਥਾਣਾ ਪੁਲਸ ਨੇ ਹਿਊਮਨ ਰਿਸੋਰਸਿਜ਼ ਤੇ ਤਕਨੀਕੀ ਨਿਗਰਾਨੀ ਦੀ ਮਦਦ ਲਈ। ਇਸ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਪਤਨੀ ਸ਼ਾਰਦਾ ਅਤੇ ਉਸ ਦੇ ਪ੍ਰੇਮੀ ਅਰਜੁਨ ਦਾ ਕਤਲ ਕਰਨ ਤੋਂ ਬਾਅਦ ਮੁਕੇਸ਼ ਸੂਰਤ ਦੇ ਦੁਮਾਸ ਇਲਾਕੇ 'ਚ ਕਿਸੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ।

ਪੁਲਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਪੁਲਸ ਨੇ ਬਿਨਾਂ ਕਿਸੇ ਦੇਰੀ ਦੇ ਉਸ ਥਾਂ 'ਤੇ ਛਾਪਾ ਮਾਰਿਆ। ਜਿਵੇਂ ਹੀ ਉਸ ਨੂੰ ਪੁਲਸ ਦੇ ਆਉਣ ਦੀ ਹਵਾ ਮਿਲੀ ਤਾਂ ਉਹ ਉਥੋਂ ਭੱਜਣ ਲੱਗਾ। ਇਸ ਤੋਂ ਬਾਅਦ ਪੁਲਸ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ। ਸੂਰਤ ਪੁਲਸ ਦੇ ਡੀਸੀਪੀ ਰਾਕੇਸ਼ ਬਾਰੋਟ ਨੇ ਦੱਸਿਆ ਕਿ ਅੱਜ ਅਲਥਾਨ ਇਲਾਕੇ ਤੋਂ ਦੋ ਲਾਸ਼ਾਂ ਮਿਲੀਆਂ ਹਨ। ਇਸ ਵਿੱਚ ਮਰਨ ਵਾਲੇ ਵਿਅਕਤੀ ਦਾ ਨਾਮ ਅਰਜੁਨ ਅਤੇ ਔਰਤ ਦਾ ਨਾਮ ਸ਼ਾਰਦਾ ਰਾਠੌੜ ਹੈ।

ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ ਮੁਲਜ਼ਮ
ਡੀਸੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਵਾਂ ਦਾ ਕਤਲ ਸ਼ਾਰਦਾ ਰਾਠੌੜ ਦੇ ਪਤੀ ਮੁਕੇਸ਼ ਰਾਠੌੜ ਨੇ ਕੀਤਾ ਹੈ। ਰਾਤ ਸਮੇਂ ਮੁਕੇਸ਼ ਨੇ ਆਪਣੀ ਪਤਨੀ ਅਤੇ ਅਰਜੁਨ ਨੂੰ ਅਜਿਹੀ ਹਾਲਤ 'ਚ ਦੇਖਿਆ ਕਿ ਉਹ ਗੁੱਸੇ 'ਚ ਆ ਕੇ ਉਨ੍ਹਾਂ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਦੋਹਾਂ ਦੀ ਹੱਤਿਆ ਕਰ ਦਿੱਤੀ।

ਦੋਵਾਂ ਵਿਚਾਲੇ ਸਨ ਪ੍ਰੇਮ ਸਬੰਧ
ਪੁਲਸ ਅਨੁਸਾਰ ਮੁਕੇਸ਼ ਰਾਠੌੜ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਪੈਰੋਲ 'ਤੇ ਰਿਹਾਅ ਹੋ ਗਿਆ ਸੀ। ਇਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਵਿਅਕਤੀ ਅਤੇ ਔਰਤ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਸਨ।


author

Baljit Singh

Content Editor

Related News