ਪਤੀ ਨੇ ਪਹਿਲਾਂ ਪਤਨੀ ਦੀ ਲਈ ਜਾਨ, ਫਿਰ ਖੁਦ ਕਰ ਲਈ ਖ਼ੁਦਕੁਸ਼ੀ
Saturday, Mar 02, 2024 - 05:45 PM (IST)
ਭਦੋਹੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ 'ਚ ਇਕ ਨੌਜਵਾਨ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਗਲ਼ਾ ਵੱਢ ਕੇ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਜੋੜਾ ਜ਼ਿਲ੍ਹੇ ਦੇ ਕੋਈਰੌਣਾ ਥਾਣਾ ਇਲਾਕੇ ਦੇ ਇਕ ਪਿੰਡ 'ਚ ਆਪਣੀ ਰਿਸ਼ਤੇਦਾਰੀ 'ਚ ਆਇਆ ਸੀ। ਗਿਆਨਪੁਰ ਦੇ ਪੁਲਸ ਖੇਤਰ ਅਧਿਕਾਰੀ (ਸੀ.ਓ.) ਪ੍ਰਭਾਤ ਰਾਏ ਨੇ ਦੱਸਿਆ ਕਿ ਪ੍ਰਯਾਗਰਾਜ ਜ਼ਿਲ੍ਹੇ ਦੇ ਮਾਂਡਾ ਵਾਸੀ ਰਾਜੇਸ਼ ਨਿਸ਼ਾਦ (31) ਦਾ ਵਿਆਹ ਸ਼ਨੋ ਨਿਸ਼ਾਦ (28) ਨਾਲ 8 ਸਾਲ ਪਹਿਲਾਂ ਹੋਇਆ ਸੀ ਪਰ ਕੋਈ ਬੱਚਾ ਨਾ ਹੋਣ ਕਾਰਨ ਹਮੇਸ਼ਾ ਦੋਹਾਂ ਵਿਚਾਲੇ ਵਿਵਾਦ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਚਾਰ ਦਿਨ ਪਹਿਲਾਂ ਦੋਹਾਂ ਵਿਚਾਲੇ ਮੁੜ ਝਗੜਾ ਹੋਇਆ ਅਤੇ ਸ਼ਨੋ ਆਪਣੀ ਵੱਡੀ ਭੈਣ ਸੁਧਾ ਨਿਸ਼ਾਦ ਘਰ ਚਲੀ ਗਈ, ਜਿੱਥੇ ਸ਼ੁੱਕਰਵਾਰ ਦੇਰ ਸ਼ਾਮ ਰਾਜੇਸ਼ ਵੀ ਪਹੁੰਚ ਗਿਆ। ਅਧਿਕਾਰੀ ਨੇ ਦੱਸਿਆ ਕਿ ਦੋਹਾਂ ਵਿਚਾਲੇ ਸ਼ਨੀਵਾਰ ਮੁੜ ਵਿਵਾਦ ਹੋਇਆ ਅਤੇ ਰਾਜੇਸ਼ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਉੱਥੇ ਹੀ ਦੋਸ਼ੀ ਰਾਜੇਸ਼ ਨੇ ਉਸੇ ਦੌਰਾਨ ਖ਼ੁਦਕੁਸ਼ੀ ਕਰ ਲਈ। ਰਾਏ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਅਤੇ ਘਟਨਾ 'ਚ ਇਸਤੇਮਾਲ ਹਥਿਆਰ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8