ਪਤੀ ਦੇ ਹੱਥਾਂ ''ਤੇ ਲੱਗੀ ਸੀ ਕੁਆਰੰਟੀਨ ਦੀ ਮੋਹਰ, ਜੋੜੇ ਨੂੰ ਟਰੇਨ ਤੋਂ ਉਤਾਰਿਆ ਗਿਆ

Saturday, Mar 21, 2020 - 03:21 PM (IST)

ਪਤੀ ਦੇ ਹੱਥਾਂ ''ਤੇ ਲੱਗੀ ਸੀ ਕੁਆਰੰਟੀਨ ਦੀ ਮੋਹਰ, ਜੋੜੇ ਨੂੰ ਟਰੇਨ ਤੋਂ ਉਤਾਰਿਆ ਗਿਆ

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਉੱਥੇ ਹੀ ਇਕ ਜੋੜੇ ਨੂੰ ਦਿੱਲੀ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ਤੋਂ ਉਸ ਸਮੇਂ ਉਤਾਰਿਆ ਗਿਆ, ਜਦੋਂ ਸਾਥੀਆਂ ਨੇ ਪਤੀ ਦੇ ਹੱਥ 'ਤੇ ਘਰ 'ਚ ਵੱਖਰਾ ਰਹਿਣ (ਕੁਆਰੰਟੀਨ) ਰਹਿਣ ਲਈ ਲਗਾਈ ਗਈ ਮੋਹਰ ਦੇਖੀ। ਰੇਲਵੇ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਜੋੜਾ ਦਿੱਲੀ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਸ਼ਨੀਵਾਰ ਸਵੇਰੇ ਸਿਕੰਦਰਾਬਾਦ ਤੋਂ ਬੈਂਗਲੁਰੂ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਫੜੀ ਸੀ। ਰੇਲਵੇ ਨੇ ਕਿਹਾ ਕਿ ਟਰੇਨ ਜਦੋਂ ਸਵੇਰੇ ਕਰੀਬ 9.45 ਵਜੇ ਤੇਲੰਗਾਨਾ ਦੇ ਕਾਜੀਪੇਟ ਪਹੁੰਚੀ ਤਾਂ ਇਕ ਸਾਥੀ ਯਾਤਰੀ ਨੇ ਉਸ ਸਮੇਂ ਪਤੀ ਦੇ ਹੱਥ 'ਤੇ ਕੁਆਰੰਟੀਨ ਲਈ ਲੱਗੀ ਮੋਹਰ ਦੇਖੀ, ਜਦੋਂ ਉਹ ਹੱਥ ਧੋ ਰਿਹਾ ਸੀ।

ਇਸ ਤੋਂ ਬਾਅਦ ਹੋਰ ਸਾਥੀ ਯਾਤਰੀਆਂ ਨੇ ਇਸ ਦੀ ਜਾਣਕਾਰੀ ਟੀ.ਟੀ.ਈ. ਨੂੰ ਦਿੱਤੀ। ਇਹ ਮੋਹਰ ਕੋਰੋਨਾ ਵਾਇਰਸ ਨਾਲ ਸ਼ੱਕੀ ਮਾਮਲਿਆਂ ਦੀ ਸਥਿਤੀ 'ਚ ਲਗਾਈ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਟਰੇਨ ਨੂੰ ਥੋੜ੍ਹੀ ਦੇਰ ਲਈ ਰੋਕਿਆ ਗਿਆ ਅਤੇ ਜੋੜੇ ਨੂੰ ਹਸਪਤਾਲ ਲਿਜਾਇਆ ਗਿਆ। ਕਾਜੀਪੇਜ 'ਚ ਡੱਬੇ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਅਤੇ ਉਸ ਨੂੰ ਬੰਦ ਕਰ ਦਿੱਤਾ ਗਿਆ। ਟਰੇਨ 11.30 ਵਜੇ ਆਪਣੀ ਮੰਜ਼ਲ ਲਈ ਮੁੜ ਰਵਾਨਾ ਹੋ ਗਈ।


author

DIsha

Content Editor

Related News