ਹੈਵਾਨ ਪਤੀ ਨੇ ਪਤਨੀ ਨੂੰ ਜਿਊਂਦੇ ਸਾੜਿਆ, ਗੁਆਂਢੀਆਂ ਨੇ ਪੁੱਛਿਆ-ਕਿਵੇਂ ਦੀ ਬਦਬੂ ਹੈ ਤਾਂ ਬੋਲਿਆ- ਮਾਸ ਭੁੰਨ ਰਿਹਾ ਹਾਂ

Saturday, Feb 12, 2022 - 11:53 AM (IST)

ਹੈਵਾਨ ਪਤੀ ਨੇ ਪਤਨੀ ਨੂੰ ਜਿਊਂਦੇ ਸਾੜਿਆ, ਗੁਆਂਢੀਆਂ ਨੇ ਪੁੱਛਿਆ-ਕਿਵੇਂ ਦੀ ਬਦਬੂ ਹੈ ਤਾਂ ਬੋਲਿਆ- ਮਾਸ ਭੁੰਨ ਰਿਹਾ ਹਾਂ

ਚਿੱਤਰੰਜਨ- ਪੱਛਮੀ ਬੰਗਾਲ ਦੇ ਆਸਨਸੋਲ ’ਚ ਇਕ ਹੈਵਾਨ ਪਤੀ ਨੇ ਆਪਣੀ ਪਤਨੀ ਨੂੰ ਘਰ ’ਚ ਹੀ ਜਿਊਂਦੇ ਸਾੜ ਕੇ ਮਾਰ ਦਿੱਤਾ। ਬਦਬੂ ਆਉਣ ’ਤੇ ਜਦੋਂ ਗੁਆਂਢੀਆਂ ਨੇ ਉਸ ਤੋਂ ਪੁੱਛਿਆ ਕਿ ਕੀ ਸੜ ਰਿਹਾ ਹੈ ਤਾਂ ਪਤੀ ਬੋਲਿਆ ਕਿ ਮਾਸ ਭੁੰਨ ਰਿਹਾ ਹਾਂ। ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਘਰ ਦੇ ਅੰਦਰ ਝਾਂਕ ਕੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ, ਮੁਲਜ਼ਮ ਪਤਨੀ ਕੰਚਨ ਦੇ ਸਰੀਰ ਨੂੰ ਸਾੜ ਰਿਹਾ ਸੀ।

ਇਹ ਵੀ ਪੜ੍ਹੋ : ਦੇਸ਼ 'ਚ ਲਗਾਤਾਰ ਘੱਟ ਰਿਹੈ ਕੋਰੋਨਾ ਦਾ ਅੰਕੜਾ, ਹੁਣ ਤੱਕ ਇੰਨੇ ਕਰੋੜ ਲੋਕਾਂ ਨੂੰ ਲੱਗੀ ਵੈਕਸੀਨ

ਕੁਝ ਲੋਕਾਂ ਨੇ ਕੰਚਨ ਨੂੰ ਸਾੜੇ ਜਾਣ ਦਾ ਵੀਡੀਓ ਆਪਣੇ ਮੋਬਾਇਲ ’ਚ ਬਣਾ ਲਿਆ। ਕੰਚਨ ਦੇ ਪਰਿਵਾਰ ਅਨੁਸਾਰ ਸੁਧੀਰ ਨੇ ਵਿਆਹ ਦੌਰਾਨ 3 ਲੱਖ ਰੁਪਏ ਦਾਜ 'ਚ ਲਏ ਸਨ। ਸੁਧੀਰ ਅਤੇ ਉਸ ਦੇ ਪਰਿਵਾਰ ਵਾਲੇ ਕੰਚਨ 'ਤੇ ਦਾਜ ਲਿਆਉਣ ਦਾ ਦਬਾਅ ਬਣਾ ਰਹੇ ਸਨ। ਉਸ ਨੂੰ 20 ਹਜ਼ਾਰ ਰੁਪਏ ਦਾ ਬਲੇਜ਼ਰ ਚਾਹੀਦਾ ਸੀ। ਇਹ ਗੱਲ ਧੀ ਨੇ ਦੱਸੀ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਸਹੁਰੇ ਪਰਿਵਾਰ ਵਾਲੇ ਜਾਨੋਂ ਮਾਰ ਦੇਣਗੇ। ਇਹ ਸੱਚ ਸਾਬਿਤ ਹੋਇਆ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਸ ਨੇ ਮੁਲਜ਼ਮ ਸੁਧੀਰ, ਸਹੁਰਾ ਗੁਲਾਬ ਨੋਨਿਆ, ਸੱਸ ਮੈਨਾ ਦੇਵੀ ਅਤੇ ਉਸ ਦੇ ਜਵਾਈ ਅਰਜੁਨ ਨੋਨਿਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਔਰਤ ਨੂੰ ਸਾੜਿਆ ਜਾ ਰਿਹਾ ਸੀ, ਉਸ ਸਮੇਂ ਉਸ ਦਾ ਡੇਢ ਸਾਲ ਦਾ ਪੁੱਤਰ ਨਾਲ ਦੇ ਕਮਰੇ 'ਚ ਸੌਂ ਰਿਹਾ ਸੀ। ਪੁਲਸ ਸੂਤਰਾਂ ਅਨੁਸਾਰ ਤਾਂ ਔਰਤ ਆਪਣੇ ਬੱਚੇ ਨੂੰ ਦੁੱਧ ਪਿਲਾ ਕੇ ਸੌਣ ਲਈ ਦੂਜੇ ਕਮਰੇ 'ਚ ਛੱਡ ਕੇ ਆਈ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਵਿਵਾਦ ਹੋ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News