ਰਿਸ਼ਤੇਦਾਰ ਦੇ ਘਰ ਜਾ ਰਹੇ ਪਤੀ-ਪਤਨੀ ਨੂੰ ਟਰੱਕ ਨੇ ਕੁਚਲਿਆ, ਮੌਤ
Sunday, Apr 08, 2018 - 03:31 PM (IST)

ਇਲਾਹਾਬਾਦ— ਉਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲੇ ਤੋਂ ਇਕ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤੇਜ਼ ਰਫਤਾਰ ਟਰੱਕ ਨੇ ਸਕੂਟਰੀ ਸਵਾਰ ਪਤੀ-ਪਤਨੀ ਨੂੰ ਕੁਚਲ ਦਿੱਤਾ। ਦੋਵੇਂ ਪਤੀ-ਪਤਨੀ ਨੇ ਮੌਕੇ 'ਤੇ ਹੀ ਦਮ ਤੌੜ ਦਿੱਤਾ। ਸੂਚਨਾ ਪਾ ਕੇ ਪੁੱਜੀ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਟਰੱਕ ਚਾਲਕ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਮਾਮਲਾ ਯਮੁਨਾਨਗਰ ਇਲਾਕੇ ਦਾ ਹੈ। ਇੱਥੇ ਮ੍ਰਿਤਕਾਂ ਦੇ ਕੋਲੋਂ ਮਿਲੇ ਕਾਗਜ਼ਾਤ ਤੋਂ ਉਨ੍ਹਾਂ ਦੀ ਪਛਾਣ ਬ੍ਰਾਹਪਾਲ ਸਿੰਘ, ਸੁਮਨ ਸਿੰਘ ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਮੁਤਾਬਕ ਦੋਵੇਂ ਖੀਰੀ ਥਾਣਾ ਖੇਤਰ ਦੇ ਕੌਂਦੀ ਇਲਾਕੇ 'ਚ ਰਹਿਣ ਵਾਲੇ ਸਨ। ਪਤੀ-ਪਤਨੀ ਕਿਸੀ ਰਿਸ਼ਤੇਦਾਰ ਨੂੰ ਮਿਲਣ ਇਲਾਹਾਬਾਦ ਆ ਰਹੇ ਸਨ। ਰਸਤੇ 'ਚ ਤੇਜ਼ ਪ੍ਰਤਾਪ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਮੌਕੇ 'ਤੇ ਹੀ ਦੋਵਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦੌਰਾਨ ਪਤੀ ਦਾ ਸਿਰ ਗਰਦਨ ਤੋਂ ਵੱਖ ਹੋ ਗਿਆ ਜਦਕਿ ਔਰਤ ਦੇ ਹੱਥ ਪੂਰੀ ਤਰ੍ਹਾਂ ਨਾਲ ਟੁੱਟ ਗਏ ਸਨ। ਇੰਨਾ ਭਿਆਨਕ ਹਾਦਸਾ ਦੇਖ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਗਏ। ਭੀੜ ਘਟਨਾ ਸਥਾਨ 'ਤੇ ਇੱਕਠਾ ਹੋ ਗਈ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।