ਚਰਿੱਤਰ ''ਤੇ ਸ਼ੱਕ ਦੇ ਚੱਲਦੇ ਪਤੀ ਨੇ ਪਤਨੀ ਦਾ ਕਰ ਦਿੱਤਾ ਕਤਲ

Monday, Oct 23, 2017 - 06:40 PM (IST)

ਚਰਿੱਤਰ ''ਤੇ ਸ਼ੱਕ ਦੇ ਚੱਲਦੇ ਪਤੀ ਨੇ ਪਤਨੀ ਦਾ ਕਰ ਦਿੱਤਾ ਕਤਲ

ਫਿਰੋਜ਼ਾਬਾਦ— ਇੱਥੇ ਬੀਤੇ ਸ਼ਨੀਵਾਰ ਰਾਤੀ ਇਕ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ 9 ਸਾਲ ਦੇ ਬੇਟੇ ਨੇ ਪੁਲਸ ਦੇ ਸਾਹਮਣੇ ਪਿਤਾ ਦੀ ਕਰਤੂਤ ਦੱਸ ਦਿੱਤੀ। ਪੁਲਸ ਨੇ ਦੋਸ਼ੀ ਪਤੀ ਅਤੇ ਕਤਲ 'ਚ ਸਮੇਂ ਵਰਤੋਂ ਕੀਤੇ ਹਥਿਆਰ ਨੂੰ ਬਰਾਮਦ ਕਰ ਲਿਆ ਹੈ। ਪਤੀ ਨੇ ਪਤਨੀ ਦਾ ਚਰਿੱਤਰ ਖਰਾਬ ਹੋਣ ਦਾ ਦੋਸ਼ ਲਗਾਇਆ ਹੈ। 

PunjabKesari
ਮਾਮਲਾ ਫਿਰੋਜ਼ਾਬਾਦ ਦੇ ਸਿਕੋਹਾਬਾਦ ਥਾਣਾ ਖੇਤਰ ਦਾ ਹੈ। ਇੱਥੇ ਭੂਰੇ ਯਾਦਵ ਪਤਨੀ ਸੀਮਾ, 9 ਸਾਲ ਦੇ ਬੇਟੇ ਸੁਮਿਤ ਅਤੇ 4 ਸਾਲ ਦੇ ਬੇਟੇ ਨਾਲ ਰਹਿੰਦਾ ਹੈ। ਕਾਨਪੁਰ 'ਚ ਪੇਠਾ ਬਣਾਉਣ ਦਾ ਕੰਮ ਕਰਦਾ ਹੈ। ਦੀਵਾਲੀ ਮਨਾਉਣ ਲਈ 17 ਅਕਤੂਬਰ ਨੂੰ ਘਰ ਆਇਆ ਸੀ। 19 ਅਕਤੂਬਰ ਨੂੰ ਦੀਵਾਲੀ ਦੇ ਦਿਨ ਉਸ ਦਾ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ 'ਤੇ ਔਰਤ ਨੇ ਡਾਇਰ 100 'ਤੇ ਫੋਨ ਕਰਕੇ ਪੁਲਸ ਨੂੰ ਬੁਲਾ ਲਿਆ। ਮੌਕੇ 'ਤੇ ਪੁੱਜੀ ਪੁਲਸ ਨੇ ਪਤਨੀ ਦੇ ਸਾਹਮਣੇ ਪਤੀ ਦੀ ਕੁੱਟਮਾਰ ਕਰ ਦਿੱਤੀ ਅਤੇ ਚੇਤਾਵਨੀ ਦੇ ਕੇ ਛੱਡ ਦਿੱਤਾ। 21 ਅਕਤੂਬਰ ਦੀ ਰਾਤ ਸੀਮਾ ਦੋਹਾਂ ਬੱਚਿਆਂ ਨਾਲ ਸੌ ਰਹੀ ਸੀ, ਉਦੋਂ ਭੂਰੇ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਕੱਟ ਦਿੱਤਾ। ਬੱਚਿਆਂ ਮੁਤਾਬਕ ਮਾਂ ਦਾ ਗਲਾ ਕੱਟਣ ਦੇ ਬਾਅਦ ਪਿਤਾ ਹਥਿਆਰ ਛੱਡ ਕੇ ਭੱਜ ਗਿਆ। ਮਾਂ ਕੁਝ ਦੂਰ ਤੱਕ ਚੱਲਣ ਦੇ ਬਾਅਦ ਡਿੱਗ ਗਈ। ਕਤਲ ਦੀ ਸੂਚਨਾ 'ਤੇ ਮੌਕੇ 'ਤੇ ਸੀ.ਓ ਪ੍ਰਦੀਪ ਕੁਮਾਰ ਅਤੇ ਐਸ.ਓ ਉਦਲ ਸਿੰਘ ਪੁੱਜੇ। ਇੱਥੇ 9 ਸਾਲ ਦੇ ਬੇਟੇ ਨੇ ਪੁਲਸ ਨੂੰ ਸਭ ਕੁਝ ਦੱਸ ਦਿੱਤਾ। ਪੁਲਸ ਨੇ 4-5 ਘੰਟੇ ਬਾਅਦ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ। ਮੌਕੇ 'ਤੇ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।


Related News