ਸੱਤ ਵਚਨਾਂ ਨੂੰ ਭੁੱਲ ਪਤੀ ਬਣ ਗਿਆ ਦਰਿੰਦਾ, ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ
Monday, Mar 03, 2025 - 01:17 PM (IST)

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਿਲ੍ਹੇ ਦੇ ਮਹਜਤ ਪਿੰਡ 'ਚ ਪਤੀ ਨੇ ਪਤਨੀ ਭਰਪੋ ਦੇਵੀ 'ਤੇ ਤੇਲ ਛਿੜ ਕੇ ਜ਼ਿੰਦਾ ਸਾੜ ਦਿੱਤਾ। ਘਟਨਾ ਦੇ ਸਮੇਂ ਮਤਰੇਈ ਮਾਂ ਗੀਤਾ ਦੇਵੀ ਨੂੰ ਵੀ ਦੋਸ਼ੀ ਪੁੱਤਰ ਨੇ ਅੱਗ ਦੇ ਹਵਾਲੇ ਕਰ ਦਿੱਤਾ। ਉਹ ਕਿਸੇ ਤਰ੍ਹਾਂ ਘਰ ਦਾ ਗੇਟ ਖੋਲ੍ਹ ਕੇ ਦੌੜੀ ਅਤੇ ਰੌਲਾ ਪਾਇਆ। ਦੋਸ਼ੀ ਰਾਮਭਗਤ ਪਤਨੀ ਅਤੇ ਮਾਂ ਦੋਹਾਂ ਨੂੰ ਅੱਗ ਲਾਉਣ ਮਗਰੋਂ ਘਰ ਦੇ ਬਾਹਰ ਹੀ ਦਰਵਾਜ਼ਾ ਬੰਦ ਕਰ ਕੇ ਬੈਠ ਗਿਆ। ਸੂਚਨਾ ਮਿਲਣ ਮਗਰੋਂ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ। ਅਜੇ ਕਤਲ ਦੇ ਕਾਰਨਾਂ ਦਾ ਪਤੀ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ ਰਾਮਭਗਤ ਨਸ਼ੇ ਦਾ ਆਦੀ ਸੀ। ਉਹ ਲੰਬੇ ਸਮੇਂ ਤੋਂ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਸੀ ਅਤੇ 6 ਮਹੀਨੇ ਪਹਿਲਾਂ ਹੀ ਘਰ ਲਿਆਂਦਾ ਗਿਆ ਸੀ। ਉਹ ਪਿੰਡ ਦੇ ਇਕ ਪੁਰਾਣੇ ਘਰ 'ਚ ਆਪਣੀ ਪਤਨੀ ਤੋਂ ਵੱਖ ਰਹਿੰਦਾ ਸੀ। ਐਤਵਾਰ ਨੂੰ ਭਰਪੋ ਦੇਵੀ ਆਪਣੇ ਪਤੀ ਰਾਮਭਗਤ ਨੂੰ ਖਾਣਾ ਦੇ ਕੇ ਘਰ ਚਲੀ ਗਈ ਸੀ। ਰਾਮਭਗਤ ਨੇ ਉਸ ਨੂੰ ਘਰ ਵਾਪਸ ਆਉਣ ਲਈ ਬੁਲਾਇਆ। ਜਦੋਂ ਭਰਪੋ ਦੇਵੀ ਨੇ ਆਪਣੀ ਸੱਸ ਗੀਤਾ ਨੂੰ ਦੱਸਿਆ ਤਾਂ ਉਹ ਵੀ ਨਾਲ ਚੱਲੀ ਗਈ। ਜਦੋਂ ਉਹ ਦੋਵੇਂ ਘਰ ਦੇ ਅੰਦਰ ਕਮਰੇ 'ਚ ਬੈਠੀਆਂ ਸਨ ਤਾਂ ਪਹਿਲਾਂ ਤੋਂ ਹੀ ਤਿਆਰੀਆਂ ਕਰ ਚੁੱਕੇ ਰਾਮਭਗਤ ਨੇ ਭਰਪੋ ਦੇਵੀ ਅਤੇ ਗੀਤਾ 'ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਦੋਵਾਂ ਨੂੰ ਭੱਜਣ ਤੋਂ ਰੋਕਣ ਲਈ ਰਾਮਭਗਤ ਨੇ ਪਹਿਲਾਂ ਹੀ ਗੇਟ ਬੰਦ ਕਰ ਦਿੱਤਾ ਸੀ।
ਅੱਗ ਲੱਗਣ 'ਤੇ ਗੀਤਾ ਨੇ ਕਿਸੇ ਤਰ੍ਹਾਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਪੌੜੀਆਂ ਰਾਹੀਂ ਪਿੰਡ ਵੱਲ ਭੱਜੀ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਜਾਗ ਕੇ ਬਾਹਰ ਆ ਗਏ ਪਰ ਉਦੋਂ ਤੱਕ ਗੀਤਾ ਅੱਧ ਤੋਂ ਵੱਧ ਸੜ ਚੁੱਕੀ ਸੀ। ਗੁਨਾਹ ਕਰਨ ਤੋਂ ਬਾਅਦ ਰਾਮਭਗਤ ਵੀ ਗੇਟ ਬੰਦ ਕਰਕੇ ਘਰ ਦੇ ਬਾਹਰ ਬੈਠ ਗਿਆ।
ਪਹਿਲਾਂ ਵੀ ਕਰ ਚੁੱਕਾ ਹੈ ਹਮਲਾ
ਦੋਸ਼ੀ ਰਾਮਭਗਤ ਕਰੀਬ 3 ਸਾਲ ਪਹਿਲਾਂ ਵੀ ਆਪਣੀ ਪਤਨੀ ਭਰਪੋ ਦੇਵੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਭਰਪੋ ਉਸ ਹਮਲੇ ਵਿਚ ਵਾਲ-ਵਾਲ ਬਚ ਗਈ ਸੀ। ਉਸ ਤੋਂ ਬਾਅਦ ਕਈ ਵਾਰ ਝਗੜਾ ਹੁੰਦਾ ਰਹਿੰਦਾ ਸੀ। ਭਰਪੋ ਦੇਵੀ ਦੀ ਥਾਂ ਇਕ ਨੌਜਵਾਨ ਰਾਮਭਗਤ ਨੂੰ ਰੋਟੀ ਦੇਣ ਲਈ ਅਕਸਰ ਜਾਂਦਾ ਸੀ ਪਰ ਐਤਵਾਰ ਨੂੰ ਭਰਪੋ ਹੀ ਗਈ ਸੀ।