ਬੇਕਾਬੂ ਈਕੋ ਵੈਨ ਇਕੋ ਸਮੇਂ 4 ਵਾਹਨਾਂ ਨੂੰ ਮਾਰੀ ਟੱਕਰ, ਚਸ਼ਦੀਦ ਬੋਲੇ- ''ਡਰਾਈਵਰ ਨੇ ਤਾਂ...''

Monday, May 05, 2025 - 06:11 PM (IST)

ਬੇਕਾਬੂ ਈਕੋ ਵੈਨ ਇਕੋ ਸਮੇਂ 4 ਵਾਹਨਾਂ ਨੂੰ ਮਾਰੀ ਟੱਕਰ, ਚਸ਼ਦੀਦ ਬੋਲੇ- ''ਡਰਾਈਵਰ ਨੇ ਤਾਂ...''

ਅੰਬਾਲਾ- ਅੰਬਾਲਾ ਛਾਉਣੀ ਵਿਚ ਅੱਜ ਯਾਨੀ ਕਿ ਸੋਮਵਾਰ ਨੂੰ ਤੇਜ਼ ਰਫ਼ਤਾਰ ਮਾਰੂਤੀ ਈਕੋ ਵੈਨ ਨੇ ਇਕੋ ਸਮੇਂ 4 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਮਾਰੂਤੀ ਈਕੋ ਵੈਨ ਨੇ ਪਹਿਲਾਂ ਦੋ ਕਾਰਾਂ ਨੂੰ ਟੱਕਰ ਮਾਰੀ। ਫਿਰ ਇਸ ਨੇ ਇਕ ਈ-ਰਿਕਸ਼ਾ ਅਤੇ ਉੱਥੇ ਖੜ੍ਹੇ ਇਕ ਰਿਕਸ਼ਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਗੱਡੀ ਨੇੜੇ ਦੇ ਹੀ ਇਕ ਟ੍ਰਾਂਸਫਾਰਮਰ ਨਾਲ ਟਕਰਾ ਗਈ। ਇਸ ਪੂਰੇ ਹਾਦਸੇ ਵਿਚ ਗਨੀਮਤ ਇਹ ਰਹੀ ਕਿ ਹਾਦਸੇ ਵਿਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਚਸ਼ਮਦੀਦਾਂ ਮੁਤਾਬਕ ਡਰਾਈਵਰ ਨੇ ਬ੍ਰੇਕ ਦੀ ਬਜਾਏ ਰੇਸ ਦਬਾ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਨ੍ਹਾਂ ਲੋਕਾਂ ਮੁਤਾਬਕ ਉਨ੍ਹਾਂ ਦੀ ਕਾਰ ਖਰਾਬ ਹੋ ਗਈ, ਉਹ ਤਾਂ ਪਹਿਲਾਂ ਹੀ ਪਰੇਸ਼ਾਨ ਸਨ ਅਤੇ ਉਹ ਆਪਣੀ ਪਤਨੀ ਨੂੰ ਡਿਲਿਵਰੀ ਲਈ ਲੈ ਕੇ ਜਾਣ ਵਾਲੇ ਸਨ, ਪਰ ਹੁਣ ਕਾਰ ਖਰਾਬ ਹੋਣ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਡਾਇਲ 112 ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਮੁਆਇਨਾ ਕੀਤਾ। ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਈਕੋ ਵੈਨ ਨੂੰ ਕਬਜ਼ੇ ਵਿਚ ਲੈਣ ਦੇ ਨਾਲ-ਨਾਲ ਵੈਨ ਡਰਾਈਵਰ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ। ਡਰਾਈਵਰ ਵਿਰੁੱਧ ਜੋ ਵੀ ਕਾਨੂੰਨੀ ਕਾਰਵਾਈ ਜ਼ਰੂਰੀ ਹੋਵੇਗੀ, ਉਸ 'ਤੇ ਅਮਲ ਕੀਤਾ ਜਾਵੇਗਾ।


author

Tanu

Content Editor

Related News