ਕਿਸਾਨ ਦੇ ਘਰ ’ਚੋਂ ਨਿਕਲੇ ਸੈਂਕੜੇ ਸੱਪ, ਜੰਗਲਾਤ ਵਿਭਾਗ ਨੇ ਸ਼ੁਰੂ ਕੀਤੀ ਜਾਂਚ

Tuesday, Jun 03, 2025 - 01:57 AM (IST)

ਕਿਸਾਨ ਦੇ ਘਰ ’ਚੋਂ ਨਿਕਲੇ ਸੈਂਕੜੇ ਸੱਪ, ਜੰਗਲਾਤ ਵਿਭਾਗ ਨੇ ਸ਼ੁਰੂ ਕੀਤੀ ਜਾਂਚ

ਮੇਰਠ - ਮੇਰਠ ਦੇ ਦੌਰਾਲਾ ਖੇਤਰ ਦੇ ਸਮੌਲੀ ਪਿੰਡ ਵਿਚ ਇਕ ਕਿਸਾਨ ਦੇ ਘਰ ਦੇ ਵਿਹੜੇ ’ਚੋਂ ਅਚਾਨਕ ਸੈਂਕੜੇ ਸੱਪ ਨਿਕਲਣ ਨਾਲ ਹਫੜਾ-ਦਫੜੀ ਮਚ ਗਈ। ਡਰ ਦੇ ਮਾਰੇ ਪਿੰਡ ਦੇ ਲੋਕਾਂ ਨੇ 50 ਤੋਂ ਜ਼ਿਆਦਾ ਸੱਪਾਂ ਨੂੰ ਮਾਰ ਕੇ ਟੋਏ ਵਿਚ ਦਬਾ ਦਿੱਤਾ।

ਜੰਗਲਾਤ ਵਿਭਾਗ ਦੇ ਡੀ. ਐੱਫ. ਓ. ਰਾਜੇਸ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਾਇਰਲ ਵੀਡੀਓ ਦੇ ਆਧਾਰ ’ਤੇ ਇਕ ਜਾਂਚ ਟੀਮ ਮੌਕੇ ’ਤੇ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੈਰ-ਜ਼ਹਿਰੀਲੇ ਬਰਸਾਤੀ ਸੱਪ ਜਾਪਦੇ ਹਨ, ਜੋ ਆਮ ਤੌਰ ’ਤੇ ਨਾਲੀਆਂ ਵਿਚ ਪਾਏ ਜਾਂਦੇ ਹਨ। ਡੀ. ਐੱਫ. ਓ. ਨੇ ਕਿਹਾ ਕਿ ਸੱਪ ਜੰਗਲੀ ਜੀਵ ਸੁਰੱਖਿਆ ਐਕਟ, 1972 ਦੇ ਤਹਿਤ ਸੁਰੱਖਿਅਤ ਜੀਵ ਹਨ ਅਤੇ ਉਨ੍ਹਾਂ ਨੂੰ ਮਾਰਨਾ ਕਾਨੂੰਨੀ ਅਪਰਾਧ ਹੈ। ਵਿਭਾਗ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Inder Prajapati

Content Editor

Related News