ਕੋਰੋਨਾ ਨੂੰ ਮਾਤ ਦੇਣ ਲਈ ਮਨੁੱਖੀ ਮੋਨੋਕਲੌਨਲ ਐਂਟੀਬਾਡੀਜ਼ ਹੋਵੇਗੀ ਵਿਕਸਿਤ
Friday, May 08, 2020 - 11:15 PM (IST)
ਨਵੀਂ ਦਿੱਲੀ, (ਏ.ਐੱਨ.ਆਈ)— ਕੋਰੋਨਾ ਵਾਇਰਸ ਦੀ ਥੈਰੇਪੀ ਦੇ ਤੌਰ 'ਤੇ ਮਨੁੱਖੀ ਮੋਨੋਕਲੌਨਲ ਐਂਟੀਬਾਡੀਜ਼ ਨੂੰ ਵਿਕਸਿਤ ਕਰਨ ਵਾਲੇ ਪ੍ਰੋਜੈਕਟ ਨੂੰ ਭਾਰਤ 'ਚ ਹਰੀ ਝੰਡੀ ਦਿਖਾਈ ਗਈ ਹੈ। ਕਾਊਂਸਿਲ ਆਫ ਵਿਗਿਆਨਕ ਅਤੇ ਉਦਯੋਗਿਕ ਖੋਜ ਨੇ ਆਪਣੇ ਫਲੈਗਸ਼ਿਪ ਪ੍ਰੋਗਰਾਮ 'ਨਿਊ ਮਿਲੀਅਨਅਮ ਟੈਕਨੋਲੋਜੀ ਲੀਡਰਸ਼ਿਪ ਇਨੀਸ਼ਿਅਟਿਵ' ਦੇ ਤਹਿਤ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਜੈਕਟ ਦੀ ਲੀਡਰਸ਼ਿਪ 'ਭਾਰਤ ਬਾਇਓਟੈਕ' ਕਰ ਰਹੀ ਹੈ, ਜੋ ਵੈਕਸੀਨਜ਼ ਅਤੇ ਬਾਇਓ-ਉਪਚਾਰੀ ਪ੍ਰਮੁੱਖ ਨਿਰਮਾਤਾ ਕੰਪਨੀ ਹੈ। ਇਹ ਦੁਨਿਆ ਦੇ 65 ਤੋਂ ਜ਼ਿਆਦਾ ਦੇਸ਼ਾਂ 'ਚ ਆਪਣੇ ਉਤਪਾਦਾਂ ਦੀ ਸਪਲਾਈ ਕਰਦੀ ਹੈ। ਪਬਲਿਕ ਹੈਲਥ ਐਮਰਜੈਂਸੀ ਦੇ ਤਹਿਤ ਇਸ ਪ੍ਰੋਜੈਕਟ ਲਈ ਨੈਸ਼ਨਲ ਅਕੈਡਮੀ ਫਾਰ ਸੈੱਲ ਸਾਇੰਸ ਪੁਣੇ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਇੰਦੌਰ ਦੇ ਨਾਲ ਇੰਡਸਟਰੀ ਦੇ ਪ੍ਰੀਡੋਮਿਕਸ ਟੈਕਨੋਲੋਜੀਜ਼ ਗੁੜਗਾਓਂ ਅਤੇ ਭਾਰਤ ਬਾਇਓਟੈਕ ਨੇ ਹੱਥ ਮਿਲਾਇਆ ਹੈ।
ਕੋਵਿਡ-19 ਮਹਾਮਾਰੀ ਨੂੰ ਨਿਯੰਤਰਿਤ ਕਰਨ ਲਈ ਦਵਾਇਆਂ ਅਤੇ ਵੈਕਸੀਨਜ਼ ਦੇ ਵਿਕਾਸ ਲਈ ਦੁਨਿਆ ਭਰ 'ਚ ਕੋਸ਼ਿਸ਼ਾਂ ਜਾਰੀ ਹਨ ਪਰ ਇਹ ਅਨਿਸ਼ਚਿਤਤਾ ਦੇ ਨਾਲ ਹੌਲੀ ਅਤੇ ਮਹਿੰਗਾ ਕਾਰਜ ਹੈ, ਇਸ ਲਈ ਜਲਦੀ ਤਾਇਨਾਤੀ ਲਈ ਇਕ ਥੈਰੇਪਿਊਟਿਕ ਵਿਕਲਪ ਦਾ ਫੈਸਲਾ ਸਾਬਤ ਹੋ ਸਕਦਾ ਹੈ।
ਬਹੁਤ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਥੈਰੇਪੀ
ਮੌਜੂਦਾ ਪ੍ਰੋਜੈਕਟ ਦਾ ਮਕਸਦ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਖਾਸ ਮਨੁੱਖੀ ਮੋਨੋਕਲੌਨਲ ਐਂਟੀਬਾਡੀਜ਼ ਤਿਆਰ ਕਰ ਕੇ ਇਸ ਤਰ੍ਹਾਂ ਦਾ ਵਿਕਲਪਕ ਉਪਚਾਰੀ ਵਿਧੀ ਪ੍ਰਦਾਨ ਕਰਵਾਉਣਾ ਹੈ। ਇਹ ਐਂਟੀਬਾਡੀਜ਼ ਮੋਨੋਕਲੌਨਲ ਐਂਟੀਬਾਡੀਜ਼ ਥੈਰੇਪੀ ਇਕ ਬਹੁਤ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਤਰੀਕਾ ਹੈ।
ਮੋਨੋਕਲੌਨਲ ਐਂਟੀਬਾਡੀਜ਼ ਥੈਰੇਪੀ ਇਕ ਵਿਹਾਰਕ ਵਿਕਲਪ ਬਣੇਗੀ
ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ 'ਤੇ ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨ ਅੱਲਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ''ਸਵਾਲ ਇਹ ਹੈ ਕਿ ਉਨ੍ਹਾਂ ਵਿਅਕਤੀਆਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇ ਜੋ ਕਿ ਪਹਿਲਾਂ ਤੋਂ ਹੀ ਸੰਕਰਮਿਤ ਹਨ? ਇਸ ਤੋਂ ਇਲਾਵਾ, ਅਸੀਂ ਅਜੇ ਤਕ ਨਹੀਂ ਜਾਣਦੇ ਹਾਂ ਕਿ ਬਜ਼ੁਰਗਾਂ ਅਤੇ ਕਈ ਬਿਮਾਰੀਆਂ ਵਾਲੇ ਲੋਕਾਂ 'ਚ ਇਕ ਐਂਟੀ ਸਾਰਸ ਕੋਵਿਡ 2 ਵੈਕਸੀਨ ਕਿਨ੍ਹਾਂ ਪ੍ਰਭਾਵਸ਼ਾਲੀ ਰਹੇਗਾ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਭਾਰਤੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ, ਇਹ ਮਹੱਤਵਪੂਰਨ ਮੁੱਦਾ ਹੈ।'' ਡਾ. ਅੱਲਾ ਮੁਤਾਬਕ ਮੋਨੋਕਲੌਨਲ ਐਂਟੀਬਾਡੀਜ਼ ਥੈਰੇਪੀ ਇਕ ਵਿਹਾਰਕ ਵਿਕਲਪ ਪ੍ਰਦਾਨ ਕਰੇਗੀ।