ਪਟਾਕਿਆਂ ਦੀ ਫੈਕਟਰੀ 'ਚ ਜ਼ਬਰਦਸਤ ਧਮਾਕੇ, ਕਈ ਘਰ ਹੋਏ ਢਹਿ-ਢੇਰੀ

Saturday, Oct 19, 2024 - 03:34 PM (IST)

ਨੈਸ਼ਨਲ ਡੈਸਕ - ਇਸਲਾਮਪੁਰਾ, ਮੋਰੈਨਾ ’ਚ ਇਕ ਘਰ ’ਚ ਧਮਾਕਾ ਹੋ ਹਿਆ ਜਿਸ ਕਾਰਨ ਇਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਆਲੇ-ਦੁਆਲੇ ਦੇ ਤਿੰਨ ਘਰਾਂ ਨੂੰ ਹੋਰ ਨੁਕਸਾਨ ਪਹੁੰਚਿਆ। ਧਮਾਕੇ 'ਚ ਦੋ ਲੋਕਾਂ ਦੇ ਮਕਾਨ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਪੁਲਸ ਅਤੇ ਨਗਰ ਨਿਗਮ ਦੇ ਕਰਮਚਾਰੀ ਬਚਾਅ ’ਚ ਲੱਗੇ ਹੋਏ ਹਨ। ਸੂਚਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਧਮਾਕਾ ਕਿਸ ਕਾਰਨ ਹੋਇਆ। ਉੱਥੇ ਦੂਜੇ ਪਾਸੇ ਇਲਾਕੇ ਦੇ ਕੁਝ ਲੋਕਾਂ ਨੇ ਦੱਸਿਆ ਕਿ ਸਿਲੰਡਰ ਫਟ ਗਿਆ ਸੀ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਘਰ ’ਚ ਪਟਾਕੇ ਬਣਾਏ ਗਏ ਸਨ ਅਤੇ ਉਨ੍ਹਾਂ ਨੂੰ ਸਟੋਰ ਕੀਤਾ ਗਿਆ ਸੀ। ਅੱਗ ਲੱਗਣ ਕਾਰਨ ਉਹ ਫਟ ਗਏ।

PunjabKesari

ਇਸ ਘਟਨਾ ਮੁਤਾਬਕ ਸ਼ਨੀਵਾਰ ਸਵੇਰੇ ਲਗਭਗ 10.30 ਵਜੇ ਇਸਲਾਮਪੁਰਾ ਦੇ ਰਹਿਣ ਵਾਲੇ ਗਜਰਾਜ ਰਾਠੌਰ ਦੇ ਘਰ 'ਚ ਧਮਾਕਾ ਹੋਇਆ। ਜਿਸ ਕਾਰਨ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਗਜਰਾਜ ਦੇ ਨਾਲ ਵਾਲੇ ਦੋਨੋਂ ਘਰ ਅਤੇ ਪਿੱਛੇ ਵਾਲੇ ਮਕਾਨ ਨੂੰ ਵੀ ਨੁਕਸਾਨ ਪਹੁੰਚਿਆ। ਕੁਝ ਲੋਕਾਂ ਦਾ ਕਹਿਣਾ ਹੈ ਕਿ ਘਰ 'ਚ ਗੈਸ ਸਿਲੰਡਰ 'ਚ ਅੱਗ ਲੱਗਣ ਕਾਰਨ ਧਮਾਕਾ ਹੋਇਆ ਹੈ, ਜਦਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਗਜਰਾਜ ਸਿੰਘ ਪਟਾਕੇ ਬਣਾਉਣ ਅਤੇ ਸਟੋਰ ਕਰਨ ਦਾ ਕੰਮ ਕਰਦਾ ਸੀ। ਪਟਾਕਿਆਂ 'ਚ ਅੱਗ ਲੱਗਣ ਕਾਰਨ ਇਹ ਧਮਾਕਾ ਹੋਇਆ। ਜਿਸ ਕਾਰਨ ਘਰਾਂ ਨੂੰ ਨੁਕਸਾਨ ਪਹੁੰਚਿਆ। ਇਸ ਦੌਰਾਨ ਧਮਾਕੇ ਤੋਂ ਬਾਅਦ ਮਕਾਨ ਦੇ ਮਲਬੇ ਹੇਠ ਇਕ ਔਰਤ ਅਤੇ ਇਕ ਬੱਚੇ ਸਮੇਤ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।

ਪੁਲਸ ਅਤੇ ਨਗਰ ਨਿਗਮ ਦੇ ਮੁਲਾਜ਼ਮ ਮਲਬਾ ਹਟਾਉਣ ਅਤੇ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਮਲਬੇ ’ਚੋਂ ਕਿਸੇ ਨੂੰ ਵੀ ਨਹੀਂ ਕੱਢਿਆ ਜਾ ਸਕਿਆ ਸੀ। ਪ੍ਰਸ਼ਾਸਨ ਨੇ ਐੱਸ.ਡੀ.ਆਰ.ਐੱਫ. ਨੂੰ ਵੀ ਸੱਦਿਆ ਹੈ ਤਾਂ ਜੋ ਬਚਾਅ ਕਾਰਜ ਤੇਜ਼ ਕੀਤਾ ਜਾ ਸਕੇ। ਸੂਚਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਧਮਾਕਾ ਇੰਨਾ ਤੇਜ਼ ਸੀ ਕਿ ਪੂਰਾ ਮੁਹੱਲਾ ਕੰਬ ਉੱਠਿਆ। ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਅਜਿਹਾ ਹੋਇਆ ਕਿ ਜਿਵੇਂ ਭੂਚਾਲ ਹੀ ਆ ਗਿਆ ਹੋਵੇ। ਕਈ ਮਕਾਨਾਂ ’ਚ ਤਾਂ ਧਮਾਕੇ ਕਾਰਨ ਤਰੇੜਾਂ ਵੀ ਆ ਗਈਆਂ ਹਨ।

 


Sunaina

Content Editor

Related News