ਪਾਉਂਟਾ ਤੋਂ ਸ਼ਿਮਲਾ ਜਾ ਰਹੀ HRTC ਬੱਸ ਦੀ ਹੋਈ ਬ੍ਰੇਕ ਫੇਲ

Wednesday, Oct 30, 2019 - 03:00 PM (IST)

ਪਾਉਂਟਾ ਤੋਂ ਸ਼ਿਮਲਾ ਜਾ ਰਹੀ HRTC ਬੱਸ ਦੀ ਹੋਈ ਬ੍ਰੇਕ ਫੇਲ

ਨਾਹਨ—ਹਿਮਾਚਲ ਪ੍ਰਦੇਸ਼ 'ਚ ਨਾਹਨ-ਸ਼ਿਮਲ ਨੈਸ਼ਨਲ ਹਾਈਵੇਅ 'ਤੇ ਅੱਜ ਭਾਵ ਬੁੱਧਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਵਾਪਰ ਤੋਂ ਬਚਾਅ ਹੋ ਗਿਆ ਜਦੋਂ ਯਾਤਰੀਆਂ ਨਾਲ ਭਰੀ ਇੱਕ ਐੱਚ. ਆਰ. ਟੀ. ਸੀ. ਬੱਸ ਦੀ ਬ੍ਰੇਕ ਫੇਲ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 6 ਵਜੇ ਪਾਉਂਟਾ-ਨਾਹਨ-ਸ਼ਿਮਲਾ ਰੂਟ 'ਤੇ ਐੱਚ. ਪੀ 18ਬੀ 6395 ਬੱਸ ਦੀ ਚੜਾਈ 'ਤੇ ਬ੍ਰੇਕ ਫੇਲ ਹੋ ਗਈ ਪਰ ਡਰਾਈਵਰ ਨੇ ਸਮਝਦਾਰੀ ਨਾਲ ਬੱਸ ਨੂੰ ਪਿੱਛੇ ਵੱਲ ਇੱਕ ਪਹਾੜੀ ਨਾਲ ਟਕਰਾ ਦਿੱਤਾ, ਜਿਸ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਇਸ ਦੌਰਾਨ ਪਿੱਛੇ ਬੈਠੀਆਂ ਸਵਾਰੀਆਂ ਨੂੰ ਮਾਮੂਲੀ ਜਿਹੀਆਂ ਸੱਟਾ ਲੱਗ ਗਈਆ।

PunjabKesari


author

Iqbalkaur

Content Editor

Related News