ਕਲਰਕ ਦੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

11/21/2020 11:31:48 AM

ਹਮੀਰਪੁਰ— ਹਿਮਾਚਲ ਪ੍ਰਦੇਸ਼ ਕਰਮਚਾਰੀ ਚੋਣ ਕਮਿਸ਼ਨ, ਹਮੀਰਪੁਰ HPSSC ਨੇ ਕਲਰਕ, ਡਾਟਾ ਐਂਟਰੀ ਆਪਰੇਟਰ, ਇਲੈਕਟ੍ਰੀਸ਼ੀਅਨ, ਸਟੇਨੋ ਟਾਈਪਿਸਟ, ਜੂਨੀਅਰ ਅਫ਼ਸਰ ਅਸਿਸਟੈਂਟ, ਸਟਾਫ਼ ਨਰਸ, ਲੇਡੀਜ ਕੀਪਰ, ਇਸ਼ਤਿਹਾਰ ਡਿਜ਼ਾਈਨਰ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। 

ਯੋਗ ਅਤੇ ਇੱਛੁਕ ਉਮੀਦਵਾਰ HPSSC ਭਰਤੀ 2020 ਲਈ 21 ਨਵੰਬਰ 2020 ਤੋਂ ਅਧਿਕਾਰਤ ਵੈੱਬਸਾਈਟ http://hpsssb.hp.gov.in  'ਤੇ ਜਾ ਕੇ ਬੇਨਤੀ ਕਰ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ਼ 20 ਦਸੰਬਰ 2020 ਹੈ।

ਸਿੱਖਿਅਕ ਯੋਗਤਾ ਅਤੇ ਤਜ਼ਰਬਾ—
ਜੂਨੀਅਰ ਅਫ਼ਸਰ ਅਸਿਸਟੈਂਟ- ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ. ਕਾਮ. ਕੀਤੀ ਹੋਵੇ।
ਕਲਰਕ— ਕਿਸੇ ਮਾਨਤਾ ਪ੍ਰਾਪਤ ਬੋਰਡ ਆਫ਼ ਸਕੂਲ ਐਜੂਕੇਸ਼ਨ/ਯੂਨੀਵਰਸਿਟੀ ਤੋਂ 12ਵੀਂ ਪ੍ਰੀਖਿਆ ਪਾਸ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਕੰਪਿਊਟਰ 'ਤੇ ਅੰਗਰੇਜ਼ੀ ਟਾਈਪਰਾਈਟਿੰਗ ਵਿਚ 30 ਸ਼ਬਦ ਪ੍ਰਤੀ ਮਿੰਟ ਦੀ ਘੱਟ ਤੋਂ ਘੱਟ ਰਫ਼ਤਾਰ ਜਾਂ ਕੰਪਿਊਟਰ 'ਤੇ 25 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਹੋਣੀ ਚਾਹੀਦੀ ਹੈ।
ਡਾਟਾ ਐਂਟਰੀ ਆਪਰੇਟਰ— ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ 12ਵੀਂ ਪਾਸ। ਹਿੰਦੀ ਟਾਈਪਿੰਗ ਵਿਚ 25 ਸ਼ਬਦ ਪ੍ਰਤੀ ਮਿੰਟ ਅਤੇ ਅੰਗਰੇਜ਼ੀ ਟਾਈਪਿੰਗ 'ਚ 30 ਸ਼ਬਦ ਪ੍ਰਤੀ ਮਿੰਟ ਦੀ ਘੱਟ ਤੋਂ ਘੱਟ ਰਫ਼ਤਾਰ ਹੋਣੀ ਚਾਹੀਦੀ ਹੈ। 

ਉਮਰ ਹੱਦ— 
ਇਨ੍ਹਾਂ ਅਹੁਦਿਆਂ ਲਈ ਉਮਰ ਹੱਦ 18 ਤੋਂ 45 ਸਾਲ ਤੈਅ ਕੀਤੀ ਗਈ ਹੈ। ਅਨੁਸੂਚਿਤ ਜਾਤੀ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਉਮਰ ਹੱਦ 'ਚ 5 ਸਾਲ ਦੀ ਛੋਟ ਦਿੱਤੀ ਜਾਵੇਗੀ।

ਇੰਝ ਹੋਵੇਗੀ ਚੋਣ—
ਚੋਣ ਆਬਜ਼ੈਕਟਿਵ ਟਾਈਪ ਸਕ੍ਰੀਨਿੰਗ ਟੈਸਟ, ਪ੍ਰੈਟੀਕਲ ਟੈਸਟ, ਸਕਿਲ ਟੈਸਟ ਅਤੇ ਫਿਜੀਕਲ ਤੌਰੇ 'ਤੇ ਹੋਵੇਗੀ।

ਇੰਝ ਕਰੋ ਅਪਲਾਈ—
ਯੋਗ ਅਤੇ ਇੱਛੁਕ ਉਮੀਦਵਾਰ ਦੀ ਅਧਿਕਾਰਤ ਵੈੱਬਸਾਈਟ http://www.hpsssb.hp.gov.in 'ਤੇ ਜਾ ਕੇ 21 ਨਵੰਬਰ ਤੋਂ 20 ਦਸੰਬਰ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।


Tanu

Content Editor

Related News