HP Exits polls : ਭਾਜਪਾ ਤੇ ਕਾਂਗਰਸ 'ਚ ਜ਼ਬਰਦਸਤ ਟੱਕਰ, ਜਾਣੋ ਕਿਸ ਦੀ ਬਣੇਗੀ ਸਰਕਾਰ?
Monday, Dec 05, 2022 - 07:55 PM (IST)
ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਐਗਜ਼ਿਟ ਪੋਲ ਸਾਹਮਣੇ ਆ ਗਏ ਹਨ। ਐਗਜ਼ਿਟ ਪੋਲ 'ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਹੈ। ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ 12 ਨਵੰਬਰ ਨੂੰ ਚੋਣਾਂ ਹੋਈਆਂ ਸਨ। ਅੰਤਿਮ ਨਤੀਜੇ 8 ਦਸੰਬਰ ਨੂੰ ਆਉਣਗੇ। Aaj Tak-Axis My India ਦੇ ਐਗਜ਼ਿਟ ਪੋਲ ਮੁਤਾਬਕ ਹਿਮਾਚਲ 'ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਹੈ। ਹਿਮਾਚਲ 'ਚ ਇਕ ਵਾਰ ਫਿਰ ਸਰਕਾਰ ਬਦਲਣ ਦੀ ਸੰਭਾਵਨਾ ਹੈ।
Aaj Tak India-My Axis ਦੇ ਐਗਜ਼ਿਟ ਪੋਲ ਮੁਤਾਬਕ ਭਾਰਤੀ ਜਨਤਾ ਪਾਰਟੀ ਨੂੰ ਹਿਮਾਚਲ ਵਿੱਚ 42 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ 44 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਆਮ ਆਦਮੀ ਪਾਰਟੀ ਸਿਰਫ਼ 2 ਫ਼ੀਸਦੀ ਵੋਟਾਂ ਹੀ ਹਾਸਲ ਕਰ ਸਕੀ। ਸੀਟਾਂ ਦੀ ਗੱਲ ਕਰੀਏ ਤਾਂ ਭਾਜਪਾ ਨੂੰ 24-34 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 30-40 ਸੀਟਾਂ ਮਿਲ ਸਕਦੀਆਂ ਹਨ। 'ਆਪ' ਦਾ ਖਾਤਾ ਵੀ ਨਹੀਂ ਖੁੱਲ੍ਹੇਗਾ।
ਰਿਪਬਲਿਕ ਭਾਰਤ-ਪੀ.ਐੱਮ.ਆਰ.ਕਿਊ ਮੁਤਾਬਕ ਭਾਜਪਾ ਨੂੰ 34-39 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 28-33 ਅਤੇ 'ਆਪ' ਨੂੰ 0-1 ਸੀਟਾਂ ਮਿਲਣ ਦਾ ਅਨੁਮਾਨ ਹੈ। ਨਿਊਜ਼ਐਕਸ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 32-40 ਸੀਟਾਂ, ਕਾਂਗਰਸ ਨੂੰ 27-34 ਸੀਟਾਂ, 'ਆਪ' ਨੂੰ ਜ਼ੀਰੋ ਸੀਟਾਂ ਮਿਲ ਸਕਦੀਆਂ ਹਨ। ਜ਼ੀ ਐਗਜ਼ਿਟ ਪੋਲ ਦੇ ਅਨੁਸਾਰ, ਭਾਜਪਾ 40 ਸੀਟਾਂ ਦੇ ਨਾਲ ਹਿਮਾਚਲ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਰਹੀ ਹੈ। ਕਾਂਗਰਸ ਨੂੰ ਸਿਰਫ਼ 28-30 ਸੀਟਾਂ ਮਿਲਣ ਦਾ ਅਨੁਮਾਨ ਹੈ।