ਵਾਹਨ ਖੱਡ ''ਚ ਡਿੱਗਣ ਨਾਲ 5 ਦੀ ਮੌਤ, ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਉੱਡੇ ਪਰਖੱਚੇ

Wednesday, Jan 17, 2024 - 05:25 PM (IST)

ਵਾਹਨ ਖੱਡ ''ਚ ਡਿੱਗਣ ਨਾਲ 5 ਦੀ ਮੌਤ, ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਉੱਡੇ ਪਰਖੱਚੇ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਇੱਥੋਂ ਲਗਭਗ 250 ਕਿਲੋਮੀਟਰ ਦੂਰ ਸਾਂਗਲਾ ਕੋਲ ਸ਼ਿਰਡੀ ਲਿੰਕ ਰੋਡ 'ਤੇ ਇਕ ਵਾਹਨ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਵਾਹਨ ਚਾਲਕ ਵੀ ਸ਼ਾਮਲ ਹੈ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਖੱਡ 'ਚੋਂ ਕੱਢੀਆਂ ਅਤੇ ਰਿਕਾਂਗਪਿਓ ਹਸਪਤਾਲ ਪਹੁੰਚਾਈਆਂ।

ਇਹ ਵੀ ਪੜ੍ਹੋ : ਧੀ ਨਾ ਹੋਣ ਤੋਂ ਨਾਰਾਜ਼ ਸ਼ਖ਼ਸ ਨੇ ਪਤਨੀ ਦੀ ਕੀਤੀ ਕੁੱਟਮਾਰ, 12 ਦਿਨ ਦੇ ਪੁੱਤ ਦਾ ਕੀਤਾ ਕਤਲ

ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਹਾਦਸੇ ਦੀ ਪੁਸ਼ਟੀ ਕਿੰਨੌਰ ਐੱਸ.ਪੀ. ਵਿਵੇਕ ਚਹਿਲ ਨੇ ਕੀਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News