''ਅਮਫਾਨ'' ਤੂਫਾਨ ਦੀ ਰਫਤਾਰ ਤੋਂ ਟ੍ਰੇਨਾਂ ਨੂੰ ਖਤਰਾ, ਹਾਵੜਾ ''ਚ ਲੋਹੇ ਦੀਆਂ ਚੇਨਾਂ ਨਾਲ ਬੰਨੇ ਕੋਚ

Wednesday, May 20, 2020 - 11:51 AM (IST)

''ਅਮਫਾਨ'' ਤੂਫਾਨ ਦੀ ਰਫਤਾਰ ਤੋਂ ਟ੍ਰੇਨਾਂ ਨੂੰ ਖਤਰਾ, ਹਾਵੜਾ ''ਚ ਲੋਹੇ ਦੀਆਂ ਚੇਨਾਂ ਨਾਲ ਬੰਨੇ ਕੋਚ

ਹਾਵੜਾ-ਮਹਾਚੱਕਰਵਾਤ 'ਅਮਫਾਨ' ਦੇ ਅੱਜ ਪੱਛਮੀ ਬੰਗਾਲ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 185 ਤੋਂ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੇ ਤੂਫਾਨ ਨਾਲ ਸਭ ਤੋਂ ਜਿਆਦਾ ਖਤਰਾ ਰੇਲ ਸੇਵਾਵਾਂ ਨੂੰ ਹੈ। ਹਾਵੜਾ 'ਚ ਰੇਲ ਕੋਚਾਂ ਨੂੰ ਲੋਹੇ ਦੀਆਂ ਚੇਨਾਂ ਨਾਲ ਬੰਨ੍ਹਿਆ ਗਿਆ ਹੈ, ਜਿਸ ਤੋਂ ਤੂਫਾਨੀ ਹਵਾਵਾਂ ਨਾਲ ਰੇਲ ਕੋਚਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਜਾ ਸਕੇ। ਦੱਸਣਯੋਗ ਹੈ ਕਿ ਰੇਲਵੇ ਵੱਲੋਂ ਹਾਵੜਾ ਦੇ ਸ਼ਾਲੀਮਾਰ ਸਾਈਡਿੰਗ 'ਚ ਖੜੀਆਂ ਟ੍ਰੇਨਾਂ ਦੇ ਕੋਚਾਂ ਨੂੰ ਚੇਨ ਅਤੇ ਤਾਲਿਆਂ ਨਾਲ ਬੰਨਣ ਦਾ ਇੰਤਜ਼ਾਮ ਕੀਤਾ ਗਿਆ ਹੈ। ਪੂਰੇ ਦੇਸ਼ 'ਚ ਕੋਰੋਨਾ ਸੰਕਟ ਦੇ ਚੱਲਦਿਆਂ ਭਲਾ ਹੀ ਰੇਲ ਸੇਵਾਵਾਂ ਠੱਪ ਹਨ ਪਰ ਜੋ ਵੀ ਇਸ ਦੌਰਾਨ ਮਜ਼ਦੂਰਾਂ ਲਈ 'ਸਪੈਸ਼ਲ ਟ੍ਰੇਨ' ਚਲਾਈ ਜਾ ਰਹੀ ਹੈ, ਉਨ੍ਹਾਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰਨ ਦੀ ਜਾਣਕਾਰੀ ਦੱਖਣੀ ਪੂਰਬੀ ਰੇਲਵੇ ਵੱਲੋਂ ਦਿੱਤੀ ਗਈ ਹੈ।

PunjabKesari

ਜੋ ਟ੍ਰੇਨਾਂ ਰੇਲਵੇ ਟ੍ਰੈਕ 'ਤੇ ਖਾਲੀ ਖੜੀਆਂ ਹਨ, ਉਨ੍ਹਾਂ ਨੂੰ ਲੋਹੇ ਦੀਆਂ ਮੋਟੀਆਂ-ਮੋਟੀਆਂ ਲੋਹੇ ਦੀਆਂ ਚੇਨਾਂ ਨਾਲ ਬੰਨ੍ਹਿਆਂ ਗਿਆ ਹੈ ਅਤੇ ਤਾਲਾ ਲਾਇਆ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਚੱਕਰਵਾਤੀ ਤੂਫਾਨ 'ਚ ਤੇਜ਼ ਹਵਾ ਦੇ ਕਾਰਨ ਟ੍ਰੇਨਾਂ ਕਿਤੇ ਬਿਨਾਂ ਇੰਜਣ ਦੇ ਪਟੜੀ 'ਤੇ ਨਾ ਦੌੜਨ ਲੱਗ ਪੈਣ। ਜੇਕਰ ਇੰਜਣ ਦੇ ਬਿਨਾਂ ਇਕ ਵਾਰ ਦੌੜ ਗਈ ਤਾਂ ਹਾਦਸਾ ਹੋ ਸਕਦਾ ਹੈ ਫਿਰ ਇਸ ਨੂੰ ਕਾਬੂ ਕਰਨਾ ਬੇਹਦ ਮੁਸ਼ਕਿਲ ਸਾਬਿਤ ਹੋ ਸਕਦਾ ਹੈ। ਇਸ ਦੇ ਕਾਰਨ ਟ੍ਰੇਨ ਨੂੰ ਲੋਹੇ ਦੀਆਂ ਚੇਨਾਂ ਅਤੇ ਤਾਲਿਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ।

PunjabKesari

ਚੱਕਰਵਾਤੀ ਤੂਫਾਨ ਅਮਫਾਨ ਦੀ ਦਹਿਸ਼ਤ ਇੰਨੀ ਜ਼ਿਆਦਾ ਹੈ ਕਿ ਹਾਵੜਾ ਕਾਰਪੋਰੇਸ਼ਨ ਨੇ 24 ਘੰਟਿਆਂ ਲਈ ਕੰਟਰੋਲ ਰੂਮ ਚਾਲੂ ਰੱਖੇ ਹਨ, ਜਿਸ ਕਾਰਨ ਆਮ ਲੋਕ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਸਕੇ। ਓਡੀਸ਼ਾ ਦੇ ਤੱਟੀ ਇਲਾਕਿਆਂ 'ਚ ਰੇਤ ਨਾਲ ਭਰੀਆਂ ਬੋਰੀਆਂ ਲਾਈਆਂ ਜਾ ਰਹੀਆਂ ਹਨ, ਜਿਸ ਤੋਂ ਸਮੁੰਦਰੀ ਲਹਿਰਾਂ ਬਸਤੀਆਂ ਤੱਕ ਆਉਣ ਤੋਂ ਰੋਕਿਆ ਜਾ ਸਕੇ। ਲੋਕਾਂ ਨੂੰ ਸ਼ੈਲਟਰ ਹੋਮ 'ਚ ਸ਼ਿਫਟ ਕੀਤਾ ਜਾ ਰਿਹਾ ਹੈ।


author

Iqbalkaur

Content Editor

Related News