ਕਾਲੇ ਹਨੇਰ ਆਸਮਾਨ ''ਚ ਕਿਵੇਂ ਦੇਖੋਗੇ ਕਰਵਾ ਚੌਥ ਦਾ ਚੰਨ : RP ਸਿੰਘ

Sunday, Oct 20, 2024 - 12:42 PM (IST)

ਕਾਲੇ ਹਨੇਰ ਆਸਮਾਨ ''ਚ ਕਿਵੇਂ ਦੇਖੋਗੇ ਕਰਵਾ ਚੌਥ ਦਾ ਚੰਨ : RP ਸਿੰਘ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਅੱਜ ਯਾਨੀ 20 ਅਕਤੂਬਰ ਨੂੰ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 'ਖ਼ਰਾਬ' ਸ਼੍ਰੇਣੀ 'ਚ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ, ਰਾਸ਼ਟਰੀ ਰਾਜਧਾਨੀ 'ਚ ਸਵੇਰੇ 9.24 ਵਜੇ ਦਾ ਔਸਤ ਏ.ਕਿਊ.ਆਈ. 265 ਦਰਜ ਕੀਤਾ ਗਿਆ। 
ਦਿੱਲੀ 'ਚ ਪ੍ਰਦੂਸ਼ਣ ਨੂੰ ਲੈ ਕੇ ਭਾਜਪਾ ਆਗੂ ਆਰ.ਪੀ. ਸਿੰਘ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ,''ਜਦੋਂ ਕਾਲੇ ਧੂੰਏਂ ਨਾਲ ਢੱਕ ਜਾਵੇਗਾ ਅਸਮਾਨ ਤਾਂ ਕਿਵੇਂ ਦਿੱਸੇਗਾ ਕਰਵਾ ਚੌਥ ਦਾ ਚਾਂਦ।''

PunjabKesari

ਉੱਥੇ ਹੀ ਮੌਸਮ ਵਿਭਾਗ ਨੇ ਰਾਜਧਾਨੀ 'ਚ ਦਿਨ 'ਚ ਅਸਮਾਨ ਸਾਫ਼ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 46.0 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਤਾਈ ਹੈ। ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ. ਨੂੰ 'ਚੰਗਾ', 51 ਅਤੇ 100 ਦਰਮਿਆਨ 'ਸੰਤੋਸ਼ਜਨਕ', 101 ਅਤੇ 200 ਦਰਮਿਆਨ 'ਮੱਧਮ', 201 ਅਤੇ 300 ਦਰਮਿਆਨ 'ਖ਼ਰਾਬ', 400 ਦਰਮਿਆਨ 'ਬੇਹੱਦ ਖ਼ਰਾਬ' ਅਤੇ 401-500 ਵਿਚਾਲੇ ਏ.ਕਿਊ.ਆਈ. ਨੂੰ 'ਗੰਭੀਰ' ਸ਼੍ਰੇਣੀ 'ਚ ਮੰਨਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News