ਅਦਾਲਤ ਦੀਆਂ ਟਿੱਪਣੀਆਂ ਤੋਂ ਬਾਅਦ ਮੋਦੀ-ਸ਼ਾਹ ਦੀ ਜੋੜੀ ''ਤੇ ਕਿਵੇਂ ਕਰੀਏ ਭਰੋਸਾ : ਕਾਂਗਰਸ

Sunday, May 24, 2020 - 11:51 PM (IST)

ਨਵੀਂ ਦਿੱਲੀ (ਯੂ.ਐੱਨ.ਆਈ.) : ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਪ੍ਰਦੇਸ਼ ਗੁਜਰਾਤ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਸਦੀ ਖੇਤਰ ਅਹਿਮਦਾਬਾਦ 'ਚ ਕੋਰੋਨਾ ਦੀ ਸਥਿਤੀ ਸਭ ਤੋਂ ਖਰਾਬ ਹੈ ਅਤੇ ਜੇਕਰ ਇਸ ਮਹਾਮਾਰੀ ਵਿਰੁੱਧ ਲੜਾਈ ਛੇੜਣ ਵਾਲੇ ਇਨ੍ਹਾਂ ਦੋਵਾਂ ਪ੍ਰਭਾਵਸ਼ਾਲੀ ਲੋਕਾਂ ਦੇ ਗ੍ਰਹਿ ਖੇਤਰ ਦੀ ਇਹ ਸਥਿਤੀ ਹੈ ਤਾਂ ਜਨਤਾ ਉਨ੍ਹਾਂ 'ਤੇ ਕਿਵੇਂ ਭਰੋਸਾ ਕਰੇਗੀ ਕਿ ਉਹ ਦੇਸ਼ ਨੂੰ ਇਸ ਮਹਾਸੰਕਟ ਤੋਂ ਛੁੱਟਕਾਰਾ ਦੁਆ ਸਕਦੇ ਹਨ। ਕਾਂਗਰਸ ਬੁਲਾਰਾ ਅਭਿਸ਼ੇਕ ਮਨੁ ਸਿੰਘ ਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੋਦੀ-ਸ਼ਾਹ ਦੀ ਜੋੜੀ ਦੇਸ਼ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਆਸਵੰਦ ਕਰ ਰਹੀ ਹੈ ਪਰ ਇਹ 2 ਵੱਡੇ ਨੇਤਾ ਆਪਣੇ ਪ੍ਰਦੇਸ਼ ਨੂੰ ਸੰਭਾਲਣ 'ਚ ਹੀ ਅਸਮਰੱਥ ਸਾਬਤ ਹੋ ਰਹੇ ਹਨ। ਅਹਿਮਦਾਬਾਦ ਤਾਂ ਸ਼ਾਹ ਦਾ ਸੰਸਦੀ ਖੇਤਰ ਹੈ ਪਰ ਇਸ ਮਹੱਤਵਪੂਰਣ ਸੰਸਦੀ ਖੇਤਰ 'ਚ ਕੋਰੋਨਾ ਸਭ ਤੋਂ ਜ਼ਿਆਦਾ ਸੰਕਟ ਬਣ ਗਿਆ ਹੈ। ਇਸ ਨੂੰ ਲੈ ਕੇ ਗੁਜਰਾਤ ਹਾਈ ਕੋਰਟ ਨੇ ਜੋ ਟਿੱਪਣੀ ਕੀਤੀ ਹੈ, ਉਹ ਬਹੁਤ ਹੈਰਾਨ ਕਰਨ ਵਾਲੀ ਹੈ ਅਤੇ ਉਨ੍ਹਾਂ ਨੇ ਅਦਾਲਤ ਤੋਂ ਇਸ ਤਰ੍ਹਾਂ ਦੀ ਫਟਕਾਰ ਘੱਟ ਹੀ ਸੁਣੀ ਹੈ। ਸਿੰਘਵੀ ਨੇ ਕਿਹਾ ਕਿ ਅਦਾਲਤ ਨੇ ਆਪਣੇ 143 ਪੇਜਾਂ ਦੇ ਆਦੇਸ਼ 'ਚ ਕਿਹਾ ਕਿ ਗੁਜਰਾਤ ਦਾ ਅਹਿਮਦਾਬਾਦ ਸ਼ਹਿਰ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਜਿਥੇ ਵੈਂਟੀਲੇਟਰ, ਆਈ. ਸੀ. ਯੂ. ਅਤੇ ਪੀ. ਪੀ. ਈ. ਦੀ ਗੰਭੀਰ ਰੂਪ ਨਾਲ ਕਮੀ ਹੈ। ਅਦਾਲਤ ਨੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਨੂੰ ਲੈ ਕੇ ਜ਼ਿਆਦਾ ਹੀ ਤਿੱਖੀ ਟਿੱਪਣੀ ਕੀਤੀ ਹੈ ਕਿ ਇਸ ਹਸਪਤਾਲ ਦੀ ਸਥਿਤੀ ਬਹੁਤ ਖਰਾਬ ਹੈ ਜਦਕਿ ਇਹ ਸ਼ਹਿਰ ਦਾ ਪ੍ਰਮੁੱਖ ਹਸਪਤਾਲ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤ ਦੀ ਟਿੱਪਣੀ 'ਚ ਕਿਹਾ ਗਿਆ ਹੈ ਕਿ ਕੋਰੋਨਾ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਲਾਪਰਵਾਹੀ ਵਰਤੀ ਜਾ ਰਹੀ ਹੈ ਅਤੇ ਕਿਸੇ ਦਾ ਕਿਤੇ ਕੋਈ ਕੰਟਰੋਲ ਹੀ ਨਜ਼ਰ ਨਹੀਂ ਆਉਂਦਾ ਹੈ।


Gurdeep Singh

Content Editor

Related News