ਮਕਾਨ ਬਣਾਉਂਦੇ ਸਮੇਂ ਮਜ਼ਦੂਰਾਂ ਨੂੰ ਮਿਲਿਆ ਮਿੱਟੀ ਦਾ ਘੜਾ, ਵੇਖ ਰਹਿ ਗਏ ਹੱਕੇ-ਬੱਕੇ
Wednesday, May 14, 2025 - 05:29 PM (IST)

ਸ਼ਹਿਡੋਲ- ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਦੇ ਗੋਹਪਾਰੂ ਥਾਣੇ ਦੇ ਖਾਮਹਾ ਪਿੰਡ 'ਚ ਇਕ ਅਧਿਆਪਕ ਦੇ ਘਰ ਨਿਰਮਾਣ ਦੌਰਾਨ ਮਿੱਟੀ ਦੇ ਘੜੇ 'ਚੋਂ ਸੋਨੇ ਅਤੇ ਚਾਂਦੀ ਦੇ ਸਿੱਕੇ ਮਿਲੇ ਹਨ। ਪੁਲਸ ਸੂਤਰਾਂ ਅਨੁਸਾਰ ਪੂਰਨ ਸਿੰਘ ਦਾ ਮਕਾਨ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਮਜ਼ਦੂਰਾਂ ਨੂੰ ਮਿੱਟੀ ਦੇ ਘੜੇ 'ਚ ਚਾਂਦੀ ਅਤੇ ਸੋਨੇ ਦੇ ਸਿੱਕੇ ਮਿਲੇ, ਜਿਸ ਨੂੰ ਉਨ੍ਹਾਂ ਨੇ ਵੰਡ ਲਿਆ।
ਇਕ ਅਸੰਤੁਸ਼ਟ ਮਜ਼ਦੂਰ ਦੀ ਗੱਲ ਸੁਣਨ ਤੋਂ ਬਾਅਦ ਪੂਰਨ ਸਿੰਘ ਨੇ ਗੋਹਪਾਰੂ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਤਿੰਨਾਂ ਮਜ਼ਦੂਰਾਂ ਤੋਂ 51 ਚਾਂਦੀ ਅਤੇ 2 ਸੋਨੇ ਦੇ ਸਿੱਕੇ ਬਰਾਮਦ ਕੀਤੇ। ਪੁਲਸ ਦਾ ਅਨੁਮਾਨ ਹੈ ਕਿ 50 ਸਿੱਕੇ ਮਜ਼ਦੂਰਾਂ ਨੇ ਪਾਰ ਕਰ ਦਿੱਤੇ ਹਨ, ਜਿਸ ਲਈ ਤਿੰਨਾਂ ਮਜ਼ਦੂਰਾਂ ਤੋਂ ਪੁੱਛ-ਗਿੱਛ ਜਾਰੀ ਹੈ। ਮਾਹਿਰ ਇਸ ਨੂੰ ਮੱਧਕਾਲੀਨ ਮੁਦਰਾ ਦੱਸ ਰਹੇ ਹਨ। ਮਾਮਲਾ ਦਰਜ ਕਰ ਲਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e