ਘਰ ਦੇ ਬਾਹਰ ਦੀਵਾਲੀ ਮਨਾ ਰਹੇ ਚਾਚੇ-ਭਤੀਜੇ ਨੂੰ ਗੋਲੀਆਂ ਨਾਲ ਭੁੰਨਿਆ, ਪਹਿਲਾਂ ਛੂਹੇ ਪੈਰ

Friday, Nov 01, 2024 - 11:06 AM (IST)

ਘਰ ਦੇ ਬਾਹਰ ਦੀਵਾਲੀ ਮਨਾ ਰਹੇ ਚਾਚੇ-ਭਤੀਜੇ ਨੂੰ ਗੋਲੀਆਂ ਨਾਲ ਭੁੰਨਿਆ, ਪਹਿਲਾਂ ਛੂਹੇ ਪੈਰ

ਨਵੀਂ ਦਿੱਲੀ (ਭਾਸ਼ਾ)- ਵੀਰਵਾਰ ਨੂੰ 2 ਹਥਿਆਰਬੰਦ ਲੋਕਾਂ ਨੇ ਘਰ ਦੇ ਦੀਵਾਲੀ ਮਨਾ ਰਹੇ 40 ਸਾਲਾ ਇਕ ਵਿਅਕਤੀ ਅਤੇ ਉਸ ਦੇ ਨਾਬਾਲਗ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਉਸ ਦਾ 10 ਸਾਲਾ ਪੁੱਤ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਆਕਾਸ਼ ਸ਼ਰਮਾ ਉਰਫ਼ ਛੋਟੂ ਅਤੇ ਉਸ ਦੇ ਭਤੀਜੇ ਰਿਸ਼ਭ ਸ਼ਰਮਾ (16) ਦੀ ਘਟਨਾ 'ਚ ਮੌਤ ਹੋ ਗਈ, ਜਦੋਂ ਕਿ ਕ੍ਰਿਸ਼ ਸ਼ਰਮਾ (10) ਨੂੰ ਗੋਲੀਆਂ ਲੱਗੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਪੀੜਤ ਦਿੱਲੀ ਦੇ ਸ਼ਾਹਦਰਾ ਦੇ ਫਰਸ਼ ਬਜ਼ਾਰ ਇਲਾਕੇ 'ਚ ਆਪਣੇ ਘਰ ਦੇ ਬਾਹਰ ਦੀਵਾਲੀ ਮਨਾ ਰਹੇ ਸਨ, ਉਦੋਂ ਰਾਤ ਕਰੀਬ 8 ਵਜੇ ਉਨ੍ਹਾਂ 'ਤੇ ਹਮਲਾ ਹੋਇਆ।

ਅਧਿਕਾਰੀ ਨੇ ਦੱਸਿਆ,''ਰਾਤ ਕਰੀਬ 8.30 ਵਜੇ ਪੀਸੀਆਰ ਕਾਲ ਮਿਲਣ 'ਤੇ ਪੁਲਸ ਦੀ ਇਕ ਟੀਮ ਭੇਜੀ ਗਈ।'' ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਹਮਲਾਵਰਾਂ ਨੇ ਆਕਾਸ਼ ਸ਼ਰਮਾ 'ਤੇ ਗੋਲੀ ਚਲਾਉਣ ਤੋਂ ਪਹਿਲਾਂ ਉਸ ਦੇ ਪੈਰ ਛੂਹੇ। ਸਾਰੇ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ। ਕੋਲ ਖੜ੍ਹੇ ਆਕਾਸ਼ ਸ਼ਰਮਾ ਦੇ ਬੇਟੇ ਕ੍ਰਿਸ਼ ਅਤੇ ਭਤੀਜੇ ਰਿਸ਼ਭ ਨੂੰ ਵੀ ਗੋਲੀ ਲੱਗੀ। ਅਧਿਕਾਰੀ ਨੇ ਦੱਸਿਆ ਕਿ ਹਸਪਤਾਲ 'ਚ ਡਾਕਟਰਾਂ ਨੇ ਆਕਾਸ਼ ਸ਼ਰਮਾ ਅਤੇ ਰਿਸ਼ਭ ਸ਼ਰਮਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਕ੍ਰਿਸ਼ ਸ਼ਰਮਾ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਪਹਿਲੀ ਨਜ਼ਰ ਇਹ ਮਾਮਲਾ ਆਪਸੀ ਰੰਜਿਸ਼ ਦਾ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News