ਹੋਟਲ ਮਾਲਕ ਨੂੰ ਗੋਲੀਆਂ ਨਾਲ ਭੁੰਨਿਆ, ਪਹਿਲਾਂ ਮੰਗੀ Cold Drink ਤੇ ਫਿਰ...
Wednesday, Apr 16, 2025 - 05:43 PM (IST)

ਗੁਰੂਗ੍ਰਾਮ- ਹਰਿਆਣਾ ਵਿਚ ਅਪਰਾਧ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਬਦਮਾਸ਼ਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ। ਬਦਮਾਸ਼ਾਂ ਨੇ ਹੁਣ ਪਟੌਦੀ 'ਚ ਹੋਟਲ ਮਾਲਕ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਘਟਨਾ ਨੂੰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਰਾਤ 12 ਵਜੇ ਬਾਈਕ 'ਤੇ ਸਵਾਰ ਹੋ ਕੇ ਅੰਜਾਮ ਦਿੱਤਾ। ਗੁਰੂਗ੍ਰਾਮ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਪਟੌਦੀ ਦੇ ਜਾਟੌਲੀ ਮੰਡੀ ਵਿਖੇ ਸਥਿਤ ਝੋਪੜੀ ਹੋਟਲ ਵਿਚ ਵਾਪਰੀ।
ਬਾਈਕ 'ਤੇ ਸਵਾਰ ਨੌਜਵਾਨ ਦੇਰ ਰਾਤ ਹੋਟਲ ਆਏ। ਉਨ੍ਹਾਂ ਨੇ ਆਉਂਦੇ ਹੀ ਪਹਿਲਾਂ ਕੋਲਡ ਡਰਿੰਕ ਮੰਗੀ ਅਤੇ ਫਿਰ ਇਕ ਤੋਂ ਬਾਅਦ ਇਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਦਮਾਸ਼ਾਂ ਨੇ ਹੋਟਲ ਮਾਲਕ ਮੋਨੂੰ ਅਤੇ ਲਾਂਗਰੀ ਰਾਜੂ 'ਤੇ ਗੋਲੀਆਂ ਚਲਾ ਦਿੱਤੀਆਂ। ਮਾਲਕ ਮੋਨੂੰ ਨੂੰ ਤੁਰੰਤ ਸਰਕਾਰੀ ਹਸਪਤਾਲ ਪਟੌਦੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਲਾਂਗਰੀ ਨੂੰ ਗੁਰੂਗ੍ਰਾਮ ਰੈਫਰ ਕਰ ਦਿੱਤਾ। ਗੋਲੀਆਂ ਦੀ ਆਵਾਜ਼ ਸੁਣ ਕੇ ਹੋਟਲ ਸਟਾਫ਼ ਅਤੇ ਹੋਰ ਲੋਕ ਆ ਗਏ ਪਰ ਉਦੋਂ ਤੱਕ ਬਦਮਾਸ਼ ਭੱਜ ਚੁੱਕੇ ਸਨ। ਪੁਲਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹੋਟਲ ਮਾਲਕ ਦਾ ਕਤਲ ਰੰਜ਼ਿਸ਼ ਕਾਰਨ ਕੀਤਾ ਗਿਆ ਹੈ। ਫ਼ਿਲਹਾਲ ਜਾਂਚ ਜਾਰੀ ਹੈ।