ਹਸਪਤਾਲ ''ਚ ਸ਼ਰਮਨਾਕ ਘਟਨਾ! ICU ''ਚ ਦਾਖ਼ਲ ਔਰਤ ਨਾਲ ਜਬਰ ਜ਼ਿਨਾਹ

Saturday, Jun 07, 2025 - 04:31 PM (IST)

ਹਸਪਤਾਲ ''ਚ ਸ਼ਰਮਨਾਕ ਘਟਨਾ! ICU ''ਚ ਦਾਖ਼ਲ ਔਰਤ ਨਾਲ ਜਬਰ ਜ਼ਿਨਾਹ

ਅਲਵਰ- ਰਾਜਸਥਾਨ 'ਚ ਅਲਵਰ ਦੇ ਐੱਮਆਈਏ ਥਾਣਾ ਖੇਤਰ ਦੇ ਉਦਯੋਗਿਕ ਖੇਤਰ ਸਥਿਤ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਮੈਡੀਕਲ ਕਾਲਜ ਦੇ ਆਈਸੀਯੂ 'ਚ ਦਾਖ਼ਲ ਔਰਤ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਆਪਰੇਸ਼ਨ ਤੋਂ ਬਾਅਦ ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚਾਰ ਜੂਨ ਦੀ ਰਾਤ ਨੂੰ ਹਸਪਤਾਲ ਦੇ ਨਰਸਿੰਗ ਸਟਾਫ਼ ਨੇ ਔਰਤ ਨੂੰ ਨਸ਼ੇ ਦਾ ਟੀਕਾ ਲਗਾਇਆ ਅਤੇ ਉਸ ਤੋਂ ਬਾਅਦ ਜਬਰ ਜ਼ਿਨਾਹ ਕੀਤਾ। ਸਵੇਰੇ ਜਦੋਂ ਪੀੜਤਾ ਨੂੰ ਹੋਸ਼ ਆਇਆ ਤਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਜਬਰ ਜ਼ਿਨਾਹ ਦੀ ਜਾਣਕਾਰੀ ਦਿੱਤੀ। ਪੀੜਤਾ ਦੇ ਪਤੀ ਦਾ ਦੋਸ਼ ਹੈ ਕਿ ਮੈਡੀਕਲ ਕਾਲਜ ਪ੍ਰਸ਼ਾਸਨ ਪੂਰੇ ਮਾਮਲੇ ਨੂੰ ਦਬਾਉਣ 'ਚ ਜੁਟਿਆ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਈਐੱਸਆਈਸੀ ਮੈਡੀਕਲ ਕਾਲਜ ਦੇ ਆਈਸੀਯੂ. ਵਾਰਡ 'ਚ ਦਾਖ਼ਲ 32 ਸਾਲਾ ਔਰਤ ਨਾਲ ਨਰਸਿੰਗ ਸਟਾਫ਼ ਨੇ 4 ਜੂਨ ਦੀ ਰਾਤ ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਪੀੜਤਾ ਨੂੰ ਨਸ਼ੇ ਦਾ ਟੀਕਾ ਲਗਾਇਆ ਅਤੇ ਉਸ ਦੇ ਬੈੱਡ ਦੇ ਚਾਰੇ ਪਾਸੇ ਪਰਦੇ ਲਗਾ ਕੇ ਘਟਨਾ ਨੂੰ ਅੰਜਾਮ ਦਿੱਤਾ। ਸਵੇਰੇ ਪੀੜਤਾ ਦੇ ਪਤੀ ਨੇ ਟਨਾ ਦੀ ਜਾਣਕਾਰੀ ਮੈਡੀਕਲ ਕਾਲਜ ਦੇ ਸਟਾਫ਼ ਪ੍ਰਸ਼ਾਸਨ ਨੂੰ ਦਿੱਤੀ।

ਇਹ ਵੀ ਪੜ੍ਹੋ : 45 ਡਿਗਰੀ ਨੂੰ ਟੱਪਣ ਵਾਲਾ ਹੈ ਤਾਪਮਾਨ ! ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਮੈਡੀਕਲ ਕਾਲਜ ਪ੍ਰਸ਼ਾਸਨ ਪੂਰੇ ਮਾਮਲੇ ਨੂੰ ਦੁਬਾਉਣ 'ਚ ਲੱਗ ਗਿਆ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ 'ਚ ਲੱਗਾ ਰਿਹਾ ਪਰ ਪੀੜਤਾ ਨੇ ਮਾਮਲੇ ਦੀ ਸੂਚਨਾ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ (ਏਡੀਐੱਮ) ਸਿਟੀ ਨੂੰ ਦਿੱਤੀ। ਏਡੀਐੱਮ ਨੇ ਇਸ ਮਾਮਲੇ 'ਚ ਐੱਮਆਈਏ ਥਾਣਾ ਪੁਲਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪੁਲਸ ਨੇ ਐੱਫਆਈਆਰ ਦਰਜ ਕਰਦੇ ਹੋਏ ਪੀੜਤਾ ਦਾ ਮੈਡੀਕਲ ਕਰਵਾਇਆ। ਪੀੜਤਾ ਦੇ ਪਤੀ ਨੇ ਦੱਸਿਆ ਕਿ 4 ਜੂਨ ਨੂੰ ਉਸ ਦੀ ਪਤਨੀ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਸ ਦਾ ਆਪਰੇਸ਼ਨ ਹੋਣਾ ਸੀ। ਚਾਰ ਜੂਨ ਨੂੰ ਆਪਰੇਸ਼ਨ ਤੋਂ ਬਾਅਦ ਉਸ ਨੂੰ ਆਈਸੀਯੂ 'ਚ ਭੇਜਿਆ ਗਿਆ ਸੀ। ਆਈਸੀਯੂ 'ਚ ਰਾਤ ਦੇ ਸਮੇਂ ਹਸਪਤਾਲ ਦੇ ਕਰਮਚਾਰੀ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਸ ਨੇ ਦੱਸਿਆ ਕਿ ਮੁਲਜ਼ਮ ਨੇ ਮੁਆਫ਼ੀ ਵੀ ਮੰਗੀ। ਹਸਪਤਾਲ ਪ੍ਰਸ਼ਾਸਨ ਇਸ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਡੀਕਲ ਕਾਲਡ ਦੇ ਡੀ. ਡਾ. ਅਸੀਮ ਦਾਸ ਨੇ ਦੱਸਿਆ ਕਿ ਇਸ ਮਾਮਲੇ 'ਚ ਜੋ ਮੁਲਜ਼ਮ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਸਾਰੇ ਸੀਸੀਟੀਵੀ ਫੁਟੇਜ ਫ੍ਰੀਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜੋ ਵੀ ਜਾਂਚ ਏਜੰਸੀ ਹੈ ਅਸੀਂ ਉਸ 'ਚ ਪੂਰਾ ਸਹਿਯੋਗ ਕਰਾਂਗੇ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਯਕੀਨੀ ਰੂਪ ਨਾਲ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News