ਡੀ. ਜੇ. ਵੱਜਣ ਕਾਰਨ ਡਰੀ ਘੋੜੀ, ਧੜੱਮ ਕਰ ਕੇ ਡਿੱਗਿਆ ਲਾੜਾ
Friday, Jan 24, 2020 - 10:47 AM (IST)
ਜੋਨਪੁਰ— ਆਪਣੇ ਵਿਆਹ ਦਾ ਚਾਅ ਕਿਸ ਨੂੰ ਨਹੀਂ ਹੁੰਦਾ। ਅਕਸਰ ਵਿਆਹਾਂ-ਸ਼ਾਦੀਆਂ ਦੌਰਾਨ ਹਾਸਾ-ਠਾਠਾਂ ਕਰਦੇ ਕੋਈ ਰੁੱਸ ਵੀ ਜਾਂਦਾ ਹੈ। ਡੀ. ਜੇ. ਨਾ ਵੱਜਣ ਤਾਂ ਵਿਆਹ ਅਧੂਰਾ ਜਾਪਦਾ ਹੈ ਪਰ ਉੱਤਰ ਪ੍ਰਦੇਸ਼ 'ਚ ਡੀ. ਜੇ. ਵੀ ਵੱਜੇ ਤੇ ਸਭ ਨੇ ਭਗੜਾ ਵੀ ਪਾਇਆ। ਵਿਆਹ ਦੌਰਾਨ ਕੁਝ ਅਜਿਹਾ ਵਾਪਰ ਗਿਆ ਕਿ ਖੁਸ਼ੀਆਂ ਦਾ ਮਾਹੌਲ ਗਮ 'ਚ ਬਦਲ ਗਿਆ। ਬਰਾਤ ਦੀ ਤਿਆਰੀ ਧੂਮਧਾਮ ਨਾਲ ਹੋ ਰਹੀ ਸੀ। ਉਸ ਸਮੇਂ ਤੇਜ਼ ਆਵਾਜ਼ 'ਚ ਡੀ.ਜੇ. ਵੱਜਣ ਲੱਗਾ, ਜਿਸ ਕਾਰਨ ਘੋੜੀ ਡਰ ਕੇ ਭੱਜਣ ਲੱਗੀ ਅਤੇ ਲਾੜਾ ਘੋੜੀ ਤੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਜੋਨਪੁਰ ਦਾ ਹੈ।
ਇਸ ਹਾਦਸੇ 'ਚ 5 ਲੋਕਾਂ ਦੇ ਸੱਟਾਂ ਲੱਗੀਆਂ ਹਨ। ਉੱਥੇ ਹੀ ਬੇਲਗਾਮ ਘੋੜੀ ਇਕ ਚਾਰ ਪਹੀਆ ਵਾਹਨ ਨਾਲ ਟਕਰਾ ਗਿਆ, ਜਿਸ ਕਾਰਨ ਉਸ 'ਚ ਬੈਠੇ ਲੋਕ ਵੀ ਜ਼ਖਮੀ ਹੋ ਗਏ। ਇਕ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਜੋਨਪੁਰ ਜ਼ਿਲੇ ਦੇ ਰਾਮਪੁਰ ਥਾਣਾ ਇਲਾਕੇ ਦੇ ਜਮਾਲਾਪੁਰ ਬਾਜ਼ਾਰ ਦੀ ਹੈ। ਘੋੜੀ ਕਾਰਨ ਬਰਾਤੀਆਂ 'ਚ ਵੀ ਭੱਜ-ਦੌੜ ਮਚ ਗਈ।