ਖ਼ੁਸ਼ੀਆਂ ਬਦਲੀਆਂ ਗ਼ਮ 'ਚ, ਵਿਆਹ 'ਚ ਸ਼ਾਮਲ ਹੋਣ ਜਾ ਰਹੇ ਇਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ

Sunday, May 07, 2023 - 08:23 PM (IST)

ਖ਼ੁਸ਼ੀਆਂ ਬਦਲੀਆਂ ਗ਼ਮ 'ਚ, ਵਿਆਹ 'ਚ ਸ਼ਾਮਲ ਹੋਣ ਜਾ ਰਹੇ ਇਕ ਹੀ ਪਰਿਵਾਰ ਦੇ 8 ਜੀਆਂ ਦੀ ਮੌਤ

ਮੁਰਾਦਾਬਾਦ- ਮੁਰਾਦਾਬਾਦ 'ਚ ਐਤਵਾਰ ਦੁਪਹਿਰ ਨੂੰ ਇਕ ਭਿਆਨਕ ਸੜਕ ਹਾਦਸਾ ਹੋ ਗਿਆ। ਤੇਜ਼ ਰਫਤਾਰ ਟਰੱਕ ਨੇ ਪਿਕਅਪ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਵਿਚ ਪਿਕਅਪ 'ਚ ਸਵਾਰ 22 ਲੋਕਾਂ 'ਚੋਂ 8 ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਦੋ ਕੁੜੀਆਂ, ਚਾਰ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। 14 ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਾਰੇ ਇਕ ਹੀ ਪਰਿਵਾਰ 'ਚੋਂ ਹਨ। ਘਟਨਾ ਭਗਤਪੁਰ ਥਾਣਾ ਖੇਤਰ ਦੀ ਹੈ।

ਲੋਕਾਂ ਦੀਆਂ ਚੀਖਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਮੌਕੇ 'ਤੇ ਪਹੁੰਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚੀ ਸਾਰਿਆਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਗਿਆ। ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਲ ਦੀ ਇਲਾਜ ਦੌਰਾਨ ਮੌਤ ਹੋਈ। ਹਾਦਸੇ ਦੀ ਸੂਚਨਾ 'ਤੇ ਐੱਸ.ਐੱਸ.ਪੀ. ਨੇ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਜਾਣਿਆ।

ਡੀ.ਸੀ.ਐੱਮ. ਨੇ ਪਿਕਅਪ ਨੂੰ ਸਾਹਮਣਿਓਂ ਮਾਰੀ ਟੱਕਰ

ਭੋਜਪੁਰ ਥਾਣਾ ਖੇਤਰ ਦੇ ਕੋਰਵਾਕੁ ਪਿੰਡ 'ਚ ਰਹਿਣ ਵਾਲੇ ਅੱਬਾਸ ਦੀ ਭੈਣ ਮੈਂਸਰ ਜਹਾਂ ਦੀ ਇਕ ਧੀ ਅਤੇ ਪੁੱਤਰ ਦਾ ਵਿਆਹ ਸੀ। ਉਸੇ 'ਚ ਸ਼ਾਮਲ ਹੋਣ ਲਈ ਅੱਬਾਸ ਆਪਣੇ ਭਰਾ ਸ਼ੱਬੀਰ ਅਤੇ ਛੋਟੇ ਹਾਜੀ ਦੇ ਪਰਿਵਾਰ ਦੇ ਨਾਲ ਪਿਕਅਪ ਰਾਹੀਂ ਰਾਮਪੁਰ ਦੇ ਤੋਪਖਾਨਾ ਸਥਿਤ ਫਿਜਾ ਮੈਰਿਜ ਹਾਲ ਜਾ ਰਹੇ ਸਨ। 

ਪਿਕਅਪ 'ਚ ਔਰਤਾਂ-ਬੱਚਿਆਂ ਸਣੇ ਕਰੀਬ 22 ਲੋਕ ਸਵਾਰ ਸਨ। ਦੁਪਹਿਰ ਕਰੀਬ ਡੇਢ ਵਜੇ ਦਲਪਤਪੁਰ ਰੋਡ 'ਤੇ ਖੈਰਖਾਤਾ ਪਿੰਡ ਨੇੜੇ ਉਲਟ ਦਿਸ਼ਾ ਤੋਂ ਆ ਰਹੀ ਇਕ ਡੀ.ਸੀ.ਐੱਮ. ਨੇ ਪਿਕਅਪ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ। ਟੱਕਰ ਲਗਦੇ ਹੀ ਡੀ.ਸੀ.ਐੱਮ. ਅਤੇ ਪਿਕਅਪ ਦੋਵੇਂ ਸੜਕ ਕਿਨਾਰੇ ਪਲਟ ਗਏ।

ਇਸ ਹਾਦਸੇ 'ਚ ਅਸ਼ੀਫਾ (40), ਰਾਬੀਆ (14), ਹਨੀਫਾ (42) ਅਤੇ ਪਿਕਅਪ ਦੇ ਡਰਾਈਵਰ ਮੁਹੰਮਦ ਆਲਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 18 ਲੋਕਾਂ ਨੂੰ ਰੈਸਕਿਊ ਕਰਕੇ ਜ਼ਿਲ੍ਹਾ ਹਸਪਤਾ ਲਿਜਾਇਆ ਗਿਆ। ਉਥੇ ਇਲਾਜ ਦੌਰਾਨ 4 ਲੋਕਾਂ ਦੀ ਮੌਤ ਹੋ ਗਈ। ਬਾਕੀ ਗੰਭੀਰ ਰੂਪ ਨਾਲ 14 ਜ਼ਖਮੀਆਂ ਨੂੰ ਕਾਸਮਾਸ ਹਸਪਤਾਲ ਲਿਜਾਇਆ ਗਿਆ। ਇਸ ਵਿਚ 5 ਬੱਚੇ ਵੀ ਸ਼ਾਮਲ ਹਨ। 

ਓਵਰ ਸਪੀਡ ਕਾਰਨ ਹੋਇਆ ਹਾਦਸਾ

ਇਕ ਚਸ਼ਮਦੀਦ ਮਹਿਮੂਦ ਅਲੀ ਮੁਤਾਬਕ, ਡੀ.ਸੀ.ਐੱਮ. ਵਾਲੇ ਦੀ ਗਲਤੀ ਨਾਲ ਇੰਨਾ ਵੱਡਾ ਹਾਦਦਾ ਹੋਇਆ ਹੈ। ਡੀ.ਸੀ.ਐੱਮ. ਦੀ ਰਫਤਾਰ ਤੇਜ਼ ਸੀ। ਉਸਨੇ ਗਲਤ ਸਾਈਡ ਤੋਂ ਪਿਕਅਪ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਨਹੀਂ ਸਕਿਆ। ਉਹ ਪਿਕਅਪ 'ਚ ਜਾ ਕੇ ਭਿੜ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਪਲਟ ਗਈਆਂ।

ਇਨ੍ਹਾਂ ਦੀ ਹੋਈ ਮੌਤ

- ਆਸ਼ੀਫਾ (40) ਪਤਨੀ ਇਸ਼ਤਕਾਰ
- ਰਾਜ਼ੀਆ (14) ਪੁੱਤਰੀ ਸੁਲੇਮਾਨ
- ਹਨੀਫਾ (42) ਪਤਨੀ ਇਕਰਾਰ
- ਮੁਹੰਮਦ ਆਲਮ (36) ਪੁੱਤਰ ਅਹਿਮਦ ਹਸਨ
- ਗੁਸਰਫਾ (25) ਪੁੱਤਰੀ ਅੱਬਾਸ
- ਮਨੀਜਾ (18) ਪੁੱਤੀ ਛੋਟੇ
- ਹੁਕੂਮਤ (60) ਪਤਨੀ ਸ਼ੱਬੀਰ
- ਜ਼ੁਬੈਰ (45) ਪੁੱਤਰ ਮੁਨੰਨ


author

Rakesh

Content Editor

Related News