ਤਾਮਿਲਨਾਡੂ ’ਚ ਭਿਆਨਕ ਸੜਕ ਹਾਦਸਾ, 5 ਮਰੇ

Saturday, Dec 30, 2023 - 06:05 PM (IST)

ਤਾਮਿਲਨਾਡੂ ’ਚ ਭਿਆਨਕ ਸੜਕ ਹਾਦਸਾ, 5 ਮਰੇ

ਪੁਡੂਕੋਟਈ, (ਭਾਸ਼ਾ)- ਤਾਮਿਲਨਾਡੂ ਦੇ ਪੁਡੂਕੋਟਈ ਜ਼ਿਲੇ ਦੇ ਨਮਨਸਮੁਦਰਮ ਵਿਖੇ ਸੀਮਿੰਟ ਨਾਲ ਭਰੀ ਇਕ ਲਾਰੀ ਦੋ ਵਾਹਨਾਂ ਨੂੰ ਟੱਕਰ ਮਾਰਨ ਪਿੱਛੋਂ ਸੜਕ ਕਿਨਾਰੇ ਸਥਿਤ ਚਾਹ ਦੇ ਇੱਕ ਸਟਾਲ ਵਿਚ ਜਾ ਵੱਜੀ। ਇਸ ਹਾਦਸੇ ’ਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ।

ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਘਟਨਾ ਤੜਕੇ ਵਾਪਰੀ। ਅਰਿਆਲੂਰ ਤੋਂ ਸ਼ਿਵਗੰਗਾ ਵੱਲ ਜਾ ਰਹੀ ਇੱਕ ਲਾਰੀ ਡਰਾਈਵਰ ਹੱਥੋਂ ਬੇਕਾਬੂ ਹੋ ਗਈ ਤੇ ਇੱਕ ਕਾਰ ਤੇ ਵੈਨ ਨੂੰ ਟੱਕਰ ਮਾਰ ਕੇ ਇੱਕ ਚਾਹ ਦੇ ਸਟਾਲ ਵਿੱਚ ਜਾ ਵੱਜੀ। ਪੁਲਸ ਮੁਤਾਬਕ ਕਾਰ ਸਵਾਰ ਸ਼ਰਧਾਲੂ ਓਮਸ਼ਕਤੀ ਮੰਦਰ ਜਾ ਰਹੇ ਸਨ ਜਦੋਂਕਿ ਵੈਨ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ। 4 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋਈ।


author

Rakesh

Content Editor

Related News