ਸਿੰਧੀਆ ਦੇ ਪ੍ਰੋਗਰਾਮ ਦੌਰਾਨ ਸ਼ਹਿਦ ਦੀਆਂ ਮੱਖੀਆਂ ਦਾ ਹਮਲਾ
Saturday, Nov 30, 2024 - 11:05 PM (IST)

ਸ਼ਿਵਪੁਰੀ, (ਭਾਸ਼ਾ)- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ’ਚ ਸ਼ਨੀਵਾਰ ਇਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਤੇ ਹੋਰਾਂ ’ਤੇ ਸ਼ਹਿਦ ਦੀਆਂ ਮੱਖੀਆਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਸਿੰਧੀਆ ਨੂੰ ਘੇਰ ਲਿਆ ਤੇ ਰੁਮਾਲ ਅਤੇ ਤੌਲੀਏ ਦੇ ਕੇ ਉਨ੍ਹਾਂ ਦੀ ਰੱਖਿਆ ਕੀਤੀ।
ਮਾਧਵ ਨੈਸ਼ਨਲ ਪਾਰਕ ਦੀ ਚਾਂਦਪਥਾ ਝੀਲ ਨੇੜੇ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਘਟਨਾ ਸਮੇਂ ਸਿੰਧੀਆ ਨਾਲ ਸੂਬੇ ਦੇ ਊਰਜਾ ਮੰਤਰੀ ਪ੍ਦੁਮਣ ਸਿੰਘ ਤੋਮਰ, ਸ਼ਿਵਪੁਰੀ ਦੇ ਵਿਧਾਇਕ ਦੇਵੇਂਦਰ ਜੈਨ ਤੇ ਹੋਰ ਆਗੂ ਮੌਜੂਦ ਸਨ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਿੰਧੀਆ ਬੂਟੀ ਹਾਰਵੈਸਟਰ ਮਸ਼ੀਨ ਦਾ ਉਦਘਾਟਨ ਕੀਤੇ ਬਿਨਾਂ ਹੀ ਪਰਤ ਗਏ।