ਹੋਮਵਰਕ ਪੂਰਾ ਨਾ ਕਰਨ ''ਤੇ ਟੀਚਰ ਨੇ ਵਿਦਿਆਰਥਣ ਨੂੰ ਲਗਵਾਏ 168 ਥੱਪੜ
Wednesday, May 15, 2019 - 12:37 PM (IST)

ਝਾਬੁਆ— ਮੱਧ ਪ੍ਰਦੇਸ਼ ਦੇ ਝਾਬੁਆ 'ਚ ਇਕ ਸਕੂਲ ਟੀਚਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਹੈ। ਟੀਚਰ 'ਤੇ ਦੋਸ਼ ਹੈ ਕਿ ਉਸ ਨੇ ਜਮਾਤ 'ਚ ਇਕ ਵਿਦਿਆਰਥਣ ਨੂੰ ਸਹਿਪਾਠੀਆਂ ਤੋਂ 168 ਥੱਪੜ ਲਗਵਾਏ। ਬੱਚੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਹੋਮਵਰਕ ਪੂਰਾ ਕਰ ਕੇ ਨਹੀਂ ਆਈ ਸੀ। ਘਟਨਾ ਦੀ ਜਾਂਚ ਤੋਂ ਬਾਅਦ ਪੁਲਸ ਨੇ 5 ਮਹੀਨੇ ਬਾਅਦ ਕਾਰਵਾਈ ਕੀਤੀ ਹੈ। ਮਾਮਲਾ ਝਾਬੁਆ ਦੇ ਸਰਕਾਰੀ ਸਕੂਲ ਦਾ। ਵਿਦਿਆਰਥਣ 6ਵੀਂ 'ਚ ਪੜ੍ਹਦੀ ਹੈ। ਉਸ ਦੇ ਪਿਤਾ ਸ਼ਿਵ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 11 ਜਨਵਰੀ ਨੂੰ ਸਕੂਲ 'ਚ ਹੋਮਵਰਕ ਕਰ ਕੇ ਨਹੀਂ ਗਈ ਸੀ। ਦੋਸ਼ ਹੈ ਕਿ ਸਕੂਲ ਦੇ ਟੀਚਰ ਮਨੋਜ ਕੁਮਾਰ ਵਰਮਾ ਨੇ ਜਮਾਤ ਦੀਅ 14 ਵਿਦਿਆਰਥਣਾਂ ਤੋਂ ਰੋਜ਼ ਉਨ੍ਹਾਂ ਦੀ ਬੇਟੀ ਨੂੰ ਥੱਪੜ ਲਗਵਾਏ। ਪਿਤਾ ਦਾ ਕਹਿਣਾ ਹੈ,''ਇਹ ਰੋਜ਼ ਮੇਰੀ ਬੇਟੀ ਨੂੰ 1-2 ਵਿਦਿਆਰਥਣਾਂ ਤੋਂ ਥੱਪੜ ਲਗਵਾਉਂਦਾ ਸੀ ਅਤੇ ਇਹ ਸਿਲਸਿਲਾ 6 ਦਿਨਾਂ ਤੱਕ ਚੱਲਦਾ ਰਿਹਾ।''
ਸ਼ਿਕਾਇਤ ਦੇ ਬਾਅਦ ਤੋਂ ਗਾਇਬ ਸੀ ਟੀਚਰ
ਜਦੋਂ ਸ਼ਿਵ ਪ੍ਰਤਾਪ ਸਿੰਘ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ 22 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਬਾਅਦ ਤੋਂ ਟੀਚਰ ਗਾਇਬ ਸੀ। ਦੂਜੇ ਪਾਸੇ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ ਸਹੀ ਪਾਏ। ਟੀਚਰ ਦੀ ਤਲਾਸ਼ ਕੀਤੀ ਜਾ ਰਹੀ ਸੀ। ਮੰਗਲਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਟੀਚਰ 'ਤੇ ਅਪਰਾਧਕ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ। ਐੱਸ.ਪੀ. ਵਿਨੀਤ ਜੈਨ ਨੇ ਦੱਸਿਆ ਕਿ ਵਿਦਾਰਥਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਬੀਮਾਰ ਸੀ, ਇਸ ਲਈ ਹੋਮਵਰਕ ਪੂਰਾ ਨਹੀਂ ਕਰ ਸਕੀ ਸੀ। ਉਨ੍ਹਾਂ ਨੇ ਸਕੂਲ ਨੂੰ ਵੀ ਉਸ ਦੇ ਬੀਮਾਰ ਹੋਣ ਦੀ ਸੂਚਨਾ ਦੇ ਦਿੱਤੀ ਸੀ ਪਰ ਟੀਚਰ ਨੇ ਬਿਨਾਂ ਮਜ਼ਬੂਰੀ ਜਾਣੇ ਹੀ ਉਸ ਦੀ ਬੇਟੀ ਨੂੰ ਸਜ਼ਾ ਦਿੱਤੀ।