ਘਰ ਆਏ ਫੌਜੀ ਪਤੀ ਨੂੰ ਪਤਨੀ ਮਿਲੀ ਗਰਭਵਤੀ, ਇਸ ਤਰ੍ਹਾਂ ਖਤਮ ਕੀਤੀ ਜ਼ਿੰਦਗੀ
Tuesday, Aug 22, 2017 - 03:31 PM (IST)

ਜਾਂਜਗੀਰ— ਬੀਤੀ 17 ਅਗਸਤ ਦੀ ਰਾਤ ਪਤਨੀ ਨੂੰ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਫੌਜ ਦੇ ਜਵਾਨ ਦੇ ਕੇਸ 'ਚ ਨਵਾਂ ਖੁਲਾਸਾ ਹੋਇਆ ਹੈ। ਮ੍ਰਿਤਕਾ ਦੇ ਪੋਸਟਮਾਰਟਮ 'ਚ ਇਹ ਗੱਲ ਪਤਾ ਲੱਗੀ ਹੈ ਕਿ ਉਹ 3 ਮਹੀਨੇ ਦੀ ਗਰਭਵਤੀ ਸੀ। ਮੀਡੀਆ ਰਿਪੋਰਟਸ ਅਨੁਸਾਰ ਮ੍ਰਿਤਕ ਜਵਾਨ ਆਕਾਸ਼ ਚੰਦੇਲ (22) ਆਪਣੀ ਪਤਨੀ ਨਿਕਿਤਾ ਦੇ ਗਰਭਵਤੀ ਹੋਣ ਦੀ ਖਬਰ ਮਿਲਣ ਤੋਂ ਪਰੇਸ਼ਾਨ ਸੀ। ਉਸ ਨੂੰ ਨਿਕਿਤਾ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਦੇ ਬਾਅਦ ਤੋਂ ਉਹ ਸਦਮੇ 'ਚ ਸੀ। ਘਟਨਾ ਵਾਲੀ ਰਾਤ ਇਸ ਗੱਲ ਨੂੰ ਲੈ ਕੇ ਉਨ੍ਹਾਂ ਦਰਮਿਆਨ ਕਾਫੀ ਬਹਿਸ ਵੀ ਹੋਈ ਸੀ। ਆਕਾਸ਼ ਨੇ ਟੈਲੀਫੋਨ ਦੀ ਵਾਇਰ ਨਾਲ ਨਿਕਿਤਾ ਦਾ ਗਲਾ ਘੁੱਟਿਆ ਅਤੇ ਖੁਦ ਟਰੇਨ ਨਾਲ ਕੱਟ ਕੇ ਜਾਨ ਦੇ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ 17 ਅਗਸਤ ਦੀ ਸ਼ਾਮ ਆਕਾਸ਼ ਸ਼ਰਾਬ ਦੇ ਨਸ਼ੇ 'ਚ ਟਲੀ ਹੋ ਕੇ ਬਾਈਕ 'ਤੇ ਘੁੰਮ ਰਿਹਾ ਸੀ। ਜਾਂਜਗੀਰ ਦੇ ਪਾਮਗੜ੍ਹ ਥਾਣਾ ਇਲਾਕੇ ਦਾ ਰਹਿਣ ਵਾਲਾ 22 ਸਾਲਾ ਆਕਾਸ਼ ਥਲ ਸੈਨਾ 'ਚ ਗਨਰ ਸੀ। ਘਟਨਾ ਤੋਂ ਤਿੰਨ ਦਿਨ ਪਹਿਲਾਂ ਹੀ ਨਿਕਿਤਾ ਆਪਣੇ ਪੇਕੇ ਤੋਂ ਸਹੁਰੇ ਘਰ ਆਈ ਸੀ। ਆਕਾਸ਼ 10 ਦਿਨਾਂ ਦੀ ਛੁੱਟੀ ਲੈ ਕੇ ਘਰ ਆਇਆ ਸੀ। ਕਰੀਬੀ ਰਿਸ਼ਤੇਦਾਰਾਂ ਅਨੁਸਾਰ 2-3 ਦਿਨਾਂ ਤੋਂ ਆਕਾਸ਼ ਅਤੇ ਨਿਕਿਤਾ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ। ਬੀਤੀ ਰਾਤ ਆਕਾਸ਼ ਕਿਸੇ ਨੂੰ ਦੱਸੇ ਬਿਨਾਂ ਘਰੋਂ ਕਾਰ ਲੈ ਕੇ ਨਿਕਲਿਆ ਅਤੇ ਰੇਲਵੇ ਸਟੇਸ਼ਨ ਪੁੱਜ ਕੇ ਕਾਰ ਪਾਰਕਿੰਗ 'ਚ ਖੜ੍ਹੀ ਕੀਤੀ। ਜਿਸ ਤੋਂ ਬਾਅਦ ਆਕਾਸ਼ ਪਲੇਟਫਾਰਮ ਨੰਬਰ-2 'ਤੇ ਪੁੱਜਿਆ ਅਤੇ ਤੇਜ਼ ਰਫਤਾਰ ਮਾਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ।
ਮੌਕੇ 'ਤੇ ਪੁੱਜੀ ਪੁਲਸ ਨੂੰ ਆਕਾਸ਼ ਤੋਂ ਇਕ ਸੁਸਾਈਡ ਨੋਟ ਮਿਲਿਆ। ਸੁਸਾਈਡ ਨੋਟ 'ਚ ਆਕਾਸ਼ ਨੇ ਲਿਖਿਆ,''ਮੈਂ ਅਤੇ ਮੇਰੀ ਪਤਨੀ ਆਪਣੀ ਮਰਜ਼ੀ ਨਾਲ ਖੁਦਕੁਸ਼ੀ ਕਰ ਰਹੇ ਹਾਂ। ਅਸੀਂ ਤੈਅ ਕੀਤਾ ਕਿ ਪਹਿਲਾਂ ਮੈਂ ਨਿਕਿਤਾ ਦਾ ਗਲਾ ਘੁੱਟ ਕੇ ਕਤਲ ਕਰਾਂਗਾ ਅਤੇ ਫਿਰ ਮੈਂ ਖੁਦ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਾਂਗਾ। ਇਸ 'ਚ ਮੇਰੇ ਪਰਿਵਾਰ ਦਾ ਕੋਈ ਕਸੂਰ ਨਹੀਂ ਹੈ।'' ਆਕਾਸ਼ ਨੇ ਅੱਗੇ ਲਿਖਿਆ,''ਇਹ ਮੇਰੀ ਮਜ਼ਬੂਰੀ ਹੈ ਕਿ ਮੈਂ ਫੌਜ 'ਚ ਹਾਂ ਅਤੇ ਮੈਂ ਸਿਰਫ 2-3 ਮਹੀਨੇ ਲਈ ਹੀ ਘਰ ਆ ਪਾਉਂਦਾ ਹਾਂ। ਪਾਪਾ ਮੈਨੂੰ ਮੁਆਫ਼ ਕਰਨਾ ਅਤੇ ਭਰਾ ਨੂੰ ਹਮੇਸ਼ਾ ਲਈ ਵਾਪਸ ਬੁਲਾ ਲੈਣਾ।'' ਇਸ ਘਟਨਾ ਨਾਲ ਆਕਾਸ਼ ਦੇ ਪਰਿਵਾਰ ਵਾਲੇ ਬੇਹੱਦ ਸਦਮੇ 'ਚ ਹਨ। ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਆਕਾਸ਼ ਅਤੇ ਨਿਕਿਤਾ ਅਜਿਹਾ ਕਦਮ ਵੀ ਚੁੱਕ ਸਕਦੇ ਸਨ।