ਗ੍ਰਹਿ ਮੰਤਰਾਲੇ ਨੇ 2 ਆਈ.ਪੀ.ਐੱਸ. ਅਧਿਕਾਰੀਆਂ ਨੂੰ ਸੇਵਾ ਤੋਂ ਕੀਤਾ ਬਰਖ਼ਾਸਤ

Monday, Aug 07, 2017 - 01:31 PM (IST)

ਗ੍ਰਹਿ ਮੰਤਰਾਲੇ ਨੇ 2 ਆਈ.ਪੀ.ਐੱਸ. ਅਧਿਕਾਰੀਆਂ ਨੂੰ ਸੇਵਾ ਤੋਂ ਕੀਤਾ ਬਰਖ਼ਾਸਤ

ਰਾਏਪੁਰ— ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਛੱਤੀਸਗੜ੍ਹ 'ਚ 2 ਆਈ.ਪੀ.ਐੱਸ. ਅਧਿਕਾਰੀਆਂ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਪੁਲਸ ਸੇਵਾ ਦੇ 2000 ਬੈਚ ਦੇ ਅਧਿਕਾਰੀ ਏ.ਐੱਮ. ਜੂਰੀ ਅਤੇ 2002 ਦੇ ਅਧਿਕਾਰੀ ਕੇ.ਸੀ. ਅਗਰਵਾਲ ਨੂੰ ਛੱਤੀਸਗੜ੍ਹ ਸਰਕਾਰ ਦੀ ਸਿਫਾਰਿਸ਼ ਤੋਂ ਬਾਅਦ ਸੇਵਾ ਤੋਂ ਬਰਖ਼ਾਸਤ ਕੀਤਾ ਗਿਆ, ਕਿਉਂਕਿ ਇਨ੍ਹਾਂ ਦੋਹਾਂ ਨੂੰ ਅਣਉੱਚਿਤ ਦੱਸਿਆ ਗਿਆ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ ਦੀ ਸੰਸਕ੍ਰਿਤੀ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਦੋਹਾਂ ਨੂੰ ਬਰਖ਼ਾਸਤ ਕਰਨ ਦਾ ਆਦੇਸ਼ ਐਤਵਾਰ ਨੂੰ ਜਾਰੀ ਕੀਤਾ। ਅਧਿਕਾਰੀ ਨੇ ਕਿਹਾ ਕਿ ਡੀ.ਆਈ.ਜੀ. ਰੈਂਕ ਦੇ ਇਨ੍ਹਾਂ ਦੋਹਾਂ ਅਧਿਕਾਰੀਆਂ ਦੀ ਸੇਵਾ ਦੇ 15 ਸਾਲ ਪੂਰਾ ਹੋਣ 'ਤੇ ਉਨ੍ਹਾਂ ਦੇ ਕੰਮਕਾਰ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਸੇਵਾ 'ਚ ਬਣੇ ਰਹਿਣ ਦੇ ਅਯੋਗ ਦੱਸਿਆ ਗਿਆ। ਇਸੇ ਸਾਲ ਜਨਵਰੀ 'ਚ ਗ੍ਰਹਿ ਮੰਤਰਾਲੇ ਨੇ 2 ਆਈ.ਪੀ.ਐੱਸ. ਅਧਿਕਾਰੀਆਂ ਦੇ ਕੰਮ ਦੀ ਸਮੀਖਿਆ ਕਰ ਕੇ ਉਨ੍ਹਾਂ ਨੂੰ ਕੰਪਸਲਰੀ ਰਿਟਾਇਰਟਮੈਂਟ ਦੇ ਦਿੱਤਾ ਸੀ। ਨਿਯਮਾਂ ਅਨੁਸਾਰ ਅਧਿਕਾਰੀਆਂ ਦੇ ਕੰਮ ਦੀ ਸਮੀਖਿਆ ਨੌਕਰੀ ਦੇ 15 ਸਾਲ, 25 ਸਾਲ ਅਤੇ 50 ਸਾਲ ਦੀ ਉਮਰ ਪੂਰੀ ਹੋਣ 'ਤੇ ਕੀਤੀ ਜਾਂਦੀ ਹੈ।


Related News