AIIMS ਤੋਂ ਡਿਸਚਾਰਜ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਹ ਲੈਣ ''ਚ ਤਕਲੀਫ ਕਾਰਨ ਸਨ ਦਾਖਲ

09/17/2020 7:41:30 PM

ਨਵੀਂ ਦਿੱਲੀ : ਮੈਡੀਕਲ ਜਾਂਚ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) 'ਚ ਦਾਖਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਸ਼ਾਹ ਨੂੰ ਚਾਰ ਦਿਨ ਬਾਅਦ ਅੱਜ ਏਮਜ਼ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਏਮਜ਼ ਨੇ 13 ਸਤੰਬਰ ਨੂੰ ਦੱਸਿਆ ਸੀ ਕਿ ਸ਼ਾਹ ਨੂੰ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 14 ਸਤੰਬਰ ਨੂੰ ਮੈਡੀਕਲ ਚੈਕਅਪ ਲਈ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ। ਏਮਜ਼ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇੱਕ ਜਾਂ ਦੋ ਦਿਨ 'ਚ ਛੁੱਟੀ ਦੇ ਦਿੱਤੀ ਜਾਵੇਗੀ ਪਰ ਸ਼ਾਹ ਨੂੰ ਚਾਰ ਦਿਨ ਬਾਅਦ ਛੁੱਟੀ ਮਿਲੀ।

ਸ਼ਾਹ ਨੂੰ ਪਿਛਲੇ 2 ਅਗਸਤ ਨੂੰ ਕੋਰੋਨਾ ਪੀੜਤ ਹੋਣ 'ਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਕੋਰੋਨਾ ਨੂੰ ਮਾਤ ਦੇ ਕੇ ਉਹ 14 ਅਗਸਤ ਨੂੰ ਘਰ ਵਾਪਸ ਆ ਗਏ ਸਨ। ਵਾਇਰਸ ਇਨਫੈਕਸ਼ਨ ਤੋਂ ਮੁਕਤ ਹੋਣ ਤੋਂ ਬਾਅਦ ਹੋਈਆਂ ਸਿਹਤ ਸਮੱਸਿਆਵਾਂ ਕਾਰਨ ਸ਼ਾਹ 18 ਅਗਸਤ ਨੂੰ ਏਮਜ਼ 'ਚ ਦਾਖਲ ਹੋਏ ਸਨ ਅਤੇ ਉਨ੍ਹਾਂ ਨੂੰ 30 ਅਗਸਤ ਨੂੰ ਛੁੱਟੀ ਮਿਲੀ ਸੀ। ਏਮਜ਼ ਦਾ ਕਹਿਣਾ ਸੀ ਕਿ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਦੇ ਸਮੇਂ ਹੀ ਉਨ੍ਹਾਂ ਨੂੰ ਮੈਡੀਕਲ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ, ਜਿਸ ਨੂੰ ਮੰਨਦੇ ਹੋਏ ਉਹ ਦੁਬਾਰਾ 13 ਸਤੰਬਰ ਨੂੰ ਏਮਜ਼ 'ਚ ਦਾਖਲ ਹੋਏ ਸਨ।


Inder Prajapati

Content Editor

Related News