ਸ਼ਰਧਾ ਕਤਲ ਕਾਂਡ ''ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ, ਪੀੜਤਾ ਵੱਲੋਂ ਭੇਜੇ ਪੱਤਰ ''ਤੇ ਕਹੀ ਇਹ ਗੱਲ

Friday, Nov 25, 2022 - 02:15 AM (IST)

ਸ਼ਰਧਾ ਕਤਲ ਕਾਂਡ ''ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ, ਪੀੜਤਾ ਵੱਲੋਂ ਭੇਜੇ ਪੱਤਰ ''ਤੇ ਕਹੀ ਇਹ ਗੱਲ

ਨਵੀਂ ਦਿੱਲੀ (ਭਾਸ਼ਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਪੁਲਸ ਅਤੇ ਇਸਤਗਾਸਾ ਪੱਖ ਸ਼ਰਧਾ ਵਾਲਕਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਘੱਟ ਤੋਂ ਘੱਟ ਸਮੇਂ ’ਚ ਸਖ਼ਤ ਤੋਂ ਸਖ਼ਤ ਸਜ਼ਾ ਨੂੰ ਯਕੀਨੀ ਬਣਾਵਾਂਗੇ। ਉਨ੍ਹਾਂ ਕਿਹਾ, ਪੂਰੇ ਮਾਮਲੇ ’ਤੇ ਮੇਰੀ ਨਜ਼ਰ ਹੈ। ਮੈਂ ਦੇਸ਼ ਦੇ ਲੋਕਾਂ ਨੂੰ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਸ ਕਿਸੇ ਨੇ ਵੀ ਅਜਿਹਾ ਕੀਤਾ ਹੈ, ਦਿੱਲੀ ਪੁਲਸ ਅਤੇ ਇਸਤਗਾਸਾ ਕਾਨੂੰਨ ਅਤੇ ਅਦਾਲਤਾਂ ਰਾਹੀਂ ਘੱਟ ਤੋਂ ਘੱਟ ਸਮੇਂ ’ਚ ਸਖ਼ਤ ਸਜ਼ਾ ਯਕੀਨੀ ਬਣਾਵਾਂਗੇ।

ਇਹ ਖ਼ਬਰ ਵੀ ਪੜ੍ਹੋ - ਸ਼ਰਧਾ ਕਤਲ ਕਾਂਡ : ਆਫਤਾਬ ਦੇ ਫਲੈਟ ’ਚੋਂ ਮਿਲੇ 5 ਚਾਕੂ, 8 ਘੰਟੇ ਚੱਲਿਆ ਪੋਲੀਗ੍ਰਾਫੀ ਟੈਸਟ

ਸ਼ਾਹ ਨੇ ਕਿਹਾ ਕਿ ਦਿੱਲੀ ਅਤੇ ਮੁੰਬਈ ਪੁਲਸ ਵਿਚਾਲੇ ਤਾਲਮੇਲ ਦੀ ਕੋਈ ਕਮੀ ਨਹੀਂ ਹੈ। ਗ੍ਰਹਿ ਮੰਤਰੀ ਨੇ ਕਿਹਾ ਪਰ ਜੋ ਕੁਝ ਸਾਹਮਣੇ ਆਇਆ ਹੈ, ਉਸ ’ਚ ਦਿੱਲੀ ਪੁਲਸ ਦੀ ਕੋਈ ਭੂਮਿਕਾ ਨਹੀਂ ਹੈ। ਸ਼ਰਧਾ ਨੇ ਮਹਾਰਾਸ਼ਟਰ ਦੇ ਇਕ ਪੁਲਸ ਸਟੇਸ਼ਨ ਨੂੰ ਪੱਤਰ ਭੇਜਿਆ ਸੀ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ, ਉਥੇ ਕੋਈ ਕਾਰਵਾਈ ਨਹੀਂ ਕੀਤੀ ਗਈ, ਉੱਥੇ ਇਸ ਦੀ ਜਾਂਚ ਹੋਵੇਗੀ। ਉਸ ਸਮੇਂ ਸਾਡੀ ਸਰਕਾਰ ਨਹੀਂ ਸੀ, ਜੋ ਵੀ ਜ਼ਿੰਮੇਵਾਰ ਹੋਵੇਗਾ, ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News