ਮੁੱਖ ਮੰਤਰੀ ਕਿਸੇ ਵੀ ਵਿਭਾਗ ਨੂੰ ਲੈ ਸਕਦਾ ਤੇ ਵੰਡ ਸਕਦਾ ਹੈ : ਵਿਜ

01/23/2020 1:49:37 PM

ਹਰਿਆਣਾ - ਸੀ.ਆਈ.ਡੀ. ਵਿਭਾਗ ਵਾਪਸ ਲਏ ਜਾਣ ਦੇ ਕੁਝ ਘੰਟਿਆਂ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਇਹ ਕਿਹਾ ਕਿ ਮੁੱਖ ਮੰਤਰੀ ਸਭ ਤੋਂ ਉੱਪਰ ਹੁੰਦਾ ਹੈ। ਉਹ ਕਿਸੇ ਵੀ ਵਿਭਾਗ ਨੂੰ ਲੈ ਸਕਦਾ ਹੈ ਅਤੇ ਵੰਡ ਸਕਦਾ ਹੈ। ਹਰਿਆਣਾ ਸਰਕਾਰ ਨੇ ਬੁੱਧਵਾਰ ਦੇਰ ਰਾਤ ਇਕ ਬਿਆਨ ’ਚ ਕਿਹਾ ਸੀ ਕਿ ਵਿਜ ਹੁਣ ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ.) ਨੂੰ ਕੰਟਰੋਲ ਨਹੀਂ ਕਰੇਗਾ। ਬਿਆਨ ਜਾਰੀ ਕਰਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ “ਹਰਿਆਣਾ ਦੇ ਰਾਜਪਾਲ ਨੇ ਮੁੱਖ ਮੰਤਰੀ ਦੀ ਸਲਾਹ 'ਤੇ ਮੁੱਖ ਮੰਤਰੀ ਅਤੇ ਦੋ ਮੰਤਰੀਆਂ ਨੂੰ ਨਵੇਂ ਅਹੁਦੇ ਅਲਾਟ ਕੀਤੇ ਹਨ। ਮੁੱਖ ਸਕੱਤਰ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਅਪਰਾਧ ਜਾਂਚ ਵਿਭਾਗ, ਅਮਲਾ ਅਤੇ ਸਿਖਲਾਈ ਵਿਭਾਗ ਅਤੇ ਰਾਜ ਭਵਨ ਨਾਲ ਜੁੜੇ ਮਾਮਲੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਉਨ੍ਹਾਂ ਦੇ ਮੌਜੂਦਾ ਇੰਚਾਰਜ ਨੂੰ ਵੰਡੇ ਜਾਂਦੇ ਹਨ।

ਇਸ ਦੌਰਾਨ ਜਦੋਂ ਵਿਜ ਤੋਂ ਸੀ.ਆਈ.ਡੀ. ਵਿਭਾਗ ਵਾਪਸ ਲਏ ਜਾਣ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਕਿਹਾ ਕਿ ਮੁੱਖ ਮੰਤਰੀ ਸਭ ਤੋਂ ਉੱਪਰ ਹੈ ਅਤੇ ਉਹ ਕੋਈ ਵੀ ਵਿਭਾਗ ਲੈ ਸਕਦੇ ਅਤੇ ਉਸ ਦੀ ਵੰਡ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਮਾਮਲੇ ਦੇ ਸਬੰਧ ’ਚ ਕੋਈ ਟਿੱਪਣੀ ਨਹੀਂ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾ ਵਿਜ ਨੇ ਕਿਹਾ ਸੀ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ, ਕਿਉਂਕਿ ਮੁੱਖ ਮੰਤਰੀ ਉਨ੍ਹਾਂ ਦੇ ਸਭ ਤੋਂ ਕਰੀਬੀ ਮਿੱਤਰ ਹਨ। 


rajwinder kaur

Content Editor

Related News