ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR ''ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ

06/14/2023 12:42:25 PM

ਨਵੀਂ ਦਿੱਲੀ—ਬਿਹਤਰ ਮੰਗ ਅਤੇ ਨਿਰਮਾਣ ਦੀ ਉੱਚ ਲਾਗਤ ਕਾਰਨ ਚਾਲੂ ਸਾਲ ਦੀ ਜਨਵਰੀ-ਮਾਰਚ ਤਿਮਾਹੀ 'ਚ ਦਿੱਲੀ-ਐੱਨ.ਸੀ.ਆਰ. 'ਚ ਘਰਾਂ ਦੀਆਂ ਕੀਮਤਾਂ 'ਚ  ਸਭ ਤੋਂ ਜ਼ਿਆਦਾ 16 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਇਹ ਰਿਪੋਰਟ ਰੀਅਲਟੀ ਕੰਪਨੀਆਂ ਦੇ ਬਾਡੀ ਕ੍ਰੇਡਾਈ, ਰੀਅਲ ਅਸਟੇਟ ਸਲਾਹਕਾਰ ਕੋਲੀਅਰਸ ਅਤੇ ਡਾਟਾ ਵਿਸ਼ਲੇਸ਼ਣ ਕੰਪਨੀ ਲਿਆਸੇਸ ਫੋਰਾਸ ਨੇ ਤਿਆਰ ਕੀਤੀ ਹੈ, ਜਿਸ ਨੂੰ ਬੁੱਧਵਾਰ ਨੂੰ ਜਾਰੀ ਕੀਤਾ ਗਿਆ। ਇਸ 'ਚ ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ 'ਚ 2023 ਦੀ ਪਹਿਲੀ ਤਿਮਾਹੀ 'ਚ ਘਰਾਂ ਦੀਆਂ ਕੀਮਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਚੋਟੀ ਦੇ ਅੱਠ ਸ਼ਹਿਰਾਂ 'ਚ ਘਰਾਂ ਦੀਆਂ ਕੀਮਤਾਂ ਸਾਲ ਦਰ ਸਾਲ ਆਧਾਰ 'ਤੇ ਅੱਠ ਫ਼ੀਸਦੀ ਵਧੀਆਂ ਹਨ। ਜਨਵਰੀ-ਮਾਰਚ ਤਿਮਾਹੀ 'ਚ ਦਿੱਲੀ-ਐੱਨ.ਸੀ.ਆਰ 'ਚ ਘਰਾਂ ਦੀਆਂ ਕੀਮਤਾਂ 'ਚ ਸਭ ਤੋਂ ਜ਼ਿਆਦਾ 16 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਇਸ ਤੋਂ ਬਾਅਦ ਕੋਲਕਾਤਾ ਅਤੇ ਬੈਂਗਲੁਰੂ 'ਚ ਲੜੀਵਾਰ 15 ਫ਼ੀਸਦੀ ਅਤੇ 14 ਫ਼ੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦਿੱਲੀ-ਐੱਨ.ਸੀ.ਆਰ 'ਚ ਘਰਾਂ ਦੀਆਂ ਕੀਮਤਾਂ ਪਿਛਲੀਆਂ 11 ਤਿਮਾਹੀਆਂ ਤੋਂ ਲਗਾਤਾਰ ਵੱਧ ਰਹੀਆਂ ਹਨ। “ਖ਼ਾਸ ਤੌਰ 'ਤੇ ਦਵਾਰਕਾ ਐਕਸਪ੍ਰੈਸਵੇਅ 'ਤੇ ਕੀਮਤਾਂ 59 ਫ਼ੀਸਦੀ ਵਧੀਆਂ ਹਨ। ਇਸ ਦਾ ਮੁੱਖ ਕਾਰਨ ਦਵਾਰਕਾ ਐਕਸਪ੍ਰੈਸ ਵੇਅ ਨੂੰ ਨੈਸ਼ਨਲ ਹਾਈਵੇ-8 ਨਾਲ ਜੋੜਨ ਵਾਲੀ ਸੈਂਟਰਲ ਪੈਰੀਫੇਰਲ ਰੋਡ ਅਤੇ ਲੂਪ ਦਾ ਖੁੱਲ੍ਹਣਾ ਹੈ।

ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ
ਇਸੇ ਤਰ੍ਹਾਂ ਗੋਲਫ ਕੋਰਸ ਰੋਡ, ਗੁਰੂਗ੍ਰਾਮ 'ਚ ਘਰਾਂ ਦੀਆਂ ਕੀਮਤਾਂ 'ਚ ਸਾਲ ਦਰ ਸਾਲ 42 ਫ਼ੀਸਦੀ ਦਾ ਵਾਧਾ ਹੋਇਆ ਹੈ। ਗੋਲਫ ਕੋਰਸ ਰੋਡ 'ਤੇ ਘਰਾਂ ਦੀਆਂ ਕੀਮਤਾਂ ਐੱਨ.ਸੀ.ਆਰ ਖੇਤਰ 'ਚ ਸਭ ਤੋਂ ਵੱਧ ਹਨ। ਇੱਥੇ ਘਰ  ਦਿੱਲੀ ਨਾਲੋਂ ਮਹਿੰਗੇ ਹੋ ਗਏ ਹਨ। ਅੰਕੜਿਆਂ ਦੇ ਅਨੁਸਾਰ ਅਹਿਮਦਾਬਾਦ 'ਚ ਘਰਾਂ ਦੀਆਂ ਕੀਮਤਾਂ ਇਸ ਸਾਲ ਜਨਵਰੀ-ਮਾਰਚ ਦੌਰਾਨ 11 ਫ਼ੀਸਦੀ ਵਧ ਕੇ 6,324 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਬੈਂਗਲੁਰੂ 'ਚ ਕੀਮਤਾਂ 14 ਫ਼ੀਸਦੀ ਵਧ ਕੇ 8,748 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ, ਜਦੋਂ ਕਿ ਚੇਨਈ 'ਚ ਚਾਰ ਫ਼ੀਸਦੀ ਦੇ ਮਾਮੂਲੀ ਵਾਧੇ ਨਾਲ 7,395 ਰੁਪਏ ਪ੍ਰਤੀ ਵਰਗ ਫੁੱਟ ਹੋ ਗਿਆ।

ਇਹ ਵੀ ਪੜ੍ਹੋ : ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਚਾਰ ਪੈਸੇ ਟੁੱਟ ਕੇ 82.29 ਪ੍ਰਤੀ ਡਾਲਰ 'ਤੇ
ਹੈਦਰਾਬਾਦ 'ਚ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ 13 ਫ਼ੀਸਦੀ ਵਧ ਕੇ 10,410 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ ਹਨ। ਕੋਲਕਾਤਾ 'ਚ ਮਕਾਨਾਂ ਦੀਆਂ ਕੀਮਤਾਂ 15 ਫ਼ੀਸਦੀ ਵਧ ਕੇ 7,211 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ ਹਨ। ਦਿੱਲੀ-ਐੱਨ.ਸੀ.ਆਰ 'ਚ ਮਕਾਨਾਂ ਦੀਆਂ ਕੀਮਤਾਂ 16 ਫ਼ੀਸਦੀ ਵਧ ਕੇ 8,432 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ ਹਨ। ਪੁਣੇ 'ਚ ਘਰਾਂ ਦੀਆਂ ਕੀਮਤਾਂ 11 ਫ਼ੀਸਦੀ ਵਧ ਕੇ 8,352 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ ਹਨ। ਹਾਲਾਂਕਿ, ਮੁੰਬਈ ਮੈਟਰੋਪੋਲੀਟਨ ਖੇਤਰ (ਐੱਮ.ਐੱਮ.ਆਰ.) 'ਚ ਕੀਮਤਾਂ ਦੋ ਫ਼ੀਸਦੀ ਘਟ ਕੇ 19,219 ਰੁਪਏ ਪ੍ਰਤੀ ਵਰਗ ਫੁੱਟ 'ਤੇ ਆ ਗਈਆਂ ਹਨ। ਲਾਇਸੇਸ ਫੋਰਸ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਕਪੂਰ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਘਰਾਂ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਹੋਵੇਗਾ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News