ਹਰਿਆਣਾ ''ਚ ਸ਼੍ਰੀ ਕ੍ਰਿਸ਼ਣ ਅਸ਼ਟਮੀ ਦੇ ਮੌਕੇ 23 ਅਗਸਤ ਨੂੰ ਸਰਕਾਰੀ ਛੁੱਟੀ ਦਾ ਐਲਾਨ
Wednesday, Aug 21, 2019 - 01:53 PM (IST)

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ ਸਰਕਾਰ ਨੇ ਆਪਣੇ ਸਾਰੇ ਦਫਤਰਾਂ, ਸਿੱਖਿਆ ਸੰਸਥਾਵਾਂ ਅਤੇ ਹੋਰ ਸਥਾਨਾਂ 'ਚ ਸ਼੍ਰੀ ਕ੍ਰਿਸ਼ਣ ਅਸ਼ਟਮੀ ਦੇ ਮੌਕੇ 'ਤੇ 23 ਅਗਸਤ 2019 ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਲਈ ਚੀਫ ਸਕੱਤਰ ਦਫਤਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਕਿ ਪਹਿਲਾਂ ਇਹ ਛੁੱਟੀ 24 ਅਗਸਤ 2019 ਨੂੰ ਸੀ ਪਰ ਹੁਣ ਇਹ ਛੁੱਟੀ 23 ਅਗਸਤ ਕਰ ਦਿੱਤੀ ਗਈ ਹੈ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ 24 ਅਗਸਤ ਦੂਜੇ ਸ਼ਨੀਵਾਰ ਅਤੇ 25 ਅਗਸਤ ਨੂੰ ਐਤਵਾਰ ਛੁੱਟੀ ਹੋਣ ਕਾਰਨ ਸੂਬੇ ਭਰ 'ਚ ਸੋਮਵਾਰ ਨੂੰ ਬੈਂਕ, ਸਰਕਾਰੀ ਦਫਤਰ ਅਤੇ ਸਕੂਲ-ਕਾਲਜ ਖੁੱਲ੍ਹਣਗੇ।