ਲੱਗ ਗਈਆਂ ਮੌਜਾਂ; 12,13 ਤੇ 14 ਜੁਲਾਈ ਨੂੰ ਛੁੱਟੀ ਦਾ ਐਲਾਨ
Sunday, Jul 06, 2025 - 06:53 PM (IST)

ਬਿਜ਼ਨੈੱਸ ਡੈਸਕ- ਅਗਲੇ ਹਫਤੇ ਲੋਕਾਂ ਨੂੰ ਆਪਣੇ ਬੈਂਕਿੰਗ ਕੰਮਕਾਜ ਸਮੇਂ ਸਿਰ ਨਿਪਟਾਉਣ ਦੀ ਲੋੜ ਹੋਵੇਗੀ, ਕਿਉਂਕਿ 12, 13 ਅਤੇ 14 ਜੁਲਾਈ ਨੂੰ ਬੈਂਕਾਂ ਵਿਚ ਛੁੱਟੀਆਂ ਹਨ। ਜਿਨ੍ਹਾਂ ਲੋਕਾਂ ਨੂੰ ਨਕਦੀ ਜਮ੍ਹਾਂ/ਨਿਕਾਸੀ, ਚੈਕ ਕਲੀਅਰੈਂਸ ਜਾਂ ਹੋਰ ਬੈਂਕਿੰਗ ਕੰਮ ਕਰਨੇ ਹਨ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ 11 ਜੁਲਾਈ ਤੱਕ ਆਪਣੇ ਕੰਮ ਨਿਪਟਾ ਲੈਣ, ਤਾਂ ਜੋ ਛੁੱਟੀਆਂ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- ਡਰਾਈਵਰਾਂ ਦਾ Serial killer ! ਕੈਬ ਬੁੱਕ ਕਰ ਲੈ ਜਾਂਦਾ ਸੀ ਪਹਾੜਾਂ 'ਚ ਤੇ ਫ਼ਿਰ...
ਆਨਲਾਈਨ ਸੇਵਾਵਾਂ ਉਪਲਬਧ ਰਹਿਣਗੀਆਂ
ਹੁਣ ਬੈਂਕਾਂ ਵੱਲੋਂ ਜ਼ਿਆਦਾਤਰ ਸੇਵਾਵਾਂ ਨੂੰ ਆਨਲਾਈਨ ਕਰਨ ਕਾਰਨ ਬਹੁਤੀ ਸਮੱਸਿਆ ਨਹੀਂ ਹੈ। ਹਾਲਾਂਕਿ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ ਪਰ ATM, ਇੰਟਰਨੈਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ UPI ਜਿਵੇਂ ਡਿਜ਼ੀਟਲ ਸਾਧਨ ਸਾਧਾਰਣ ਤੌਰ 'ਤੇ ਚੱਲਦੇ ਰਹਿਣਗੇ।
ਇਹ ਵੀ ਪੜ੍ਹੋ- ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ ! ਚਲਾਈ ਜਾਵੇਗੀ Women Special Bus
ਤਿੰਨ ਦਿਨ ਬੈਂਕਾਂ 'ਚ ਛੁੱਟੀਆਂ
12 ਜੁਲਾਈ: ਮਹੀਨੇ ਦੇ ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
13 ਜੁਲਾਈ: ਐਤਵਾਰ ਨੂੰ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
14 ਜੁਲਾਈ: ਮੇਘਾਲਿਆ ਵਿਚ ਬੇਹ ਦੀਨਖਲਾਮ ਦੇ ਮੌਕੇ ਬੈਂਕ ਬੰਦ ਰਹਿਣਗੇ। ਬੇਹ ਦੀਨਖਲਾਮ (Beh Deinkhlam) ਮੇਘਾਲਿਆ ਵਿੱਚ ਜੈਂਤੀਆ ਕਬੀਲੇ ਵਲੋਂ ਮਨਾਇਆ ਜਾਣ ਵਾਲਾ ਤਿਉਹਾਰ ਹੈ।
ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਕੇਦਾਰਨਾਥ ਧਾਮ 'ਚ ਕ੍ਰਿਕਟ ਖੇਡ ਰਹੇ ਸ਼ਰਧਾਲੂ! ਆਸਥਾ ਦੇ ਕੇਂਦਰ ਨੂੰ ਬਣਾ'ਤਾ ਪਿਕਨਿਕ ਸਪਾਟ, ਵੀਡੀਓ ਵਾਇਰਲ
ਦੱਸ ਦੇਈਏ ਕਿ RBI ਅਤੇ ਸੂਬਾ ਸਰਕਾਰਾਂ ਰਾਸ਼ਟਰੀ ਅਤੇ ਸਥਾਨਕ ਮੌਕਿਆਂ, ਸੰਚਾਲਨ ਜ਼ਰੂਰਤਾਂ, ਧਾਰਮਿਕ ਜਸ਼ਨਾਂ ਅਤੇ ਹੋਰ ਸੱਭਿਆਚਾਰਕ ਤਿਉਹਾਰਾਂ ਨੂੰ ਧਿਆਨ 'ਚ ਰੱਖਦੇ ਹੋਏ ਬੈਂਕਾਂ ਲਈ ਛੁੱਟੀਆਂ ਦੀ ਇਕ ਸੂਚੀ ਤਿਆਰ ਕਰਦੀਆਂ ਹਨ। ਕੇਂਦਰੀ ਬੈਂਕ ਆਪਣੀ ਅਧਿਕਾਰਤ ਵੈੱਬਸਾਈਟ ਅਤੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਨੋਟੀਫ਼ਿਕੇਸ਼ਨ ਰਾਹੀਂ ਦਾ ਐਲਾਨ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8