Happy Holi : ਵਟਸਐਪ ’ਤੇ ਇੰਝ ਭੇਜੋ ਹੋਲੀ ਦਾ ਸਟਿਕਰ
Tuesday, Mar 10, 2020 - 10:42 AM (IST)
ਗੈਜੇਟ ਡੈਸਕ– ਪੂਰੀ ਦੁਨੀਆ ’ਚ ਕੋਰੋਨਾਵਾਇਰਸ ਦਾ ਕਹਿਰ ਹੈ। ਲੋਕ ਇਕ-ਦੂਜੇ ਨਾਲ ਗਲੇ ਮਿਲਣ ਅਤੇ ਹੱਥ ਮਿਲਾਉਣ ਤੋਂ ਬਚ ਰਹੇ ਹਨ ਅਤੇ ਇਸ ਵਿਚਕਾਰ ਹੋਲੀ ਦਾ ਤਿਉਹਾਰ ਆ ਗਿਆ ਹੈ। ਅਜਿਹੇ ’ਚ ਤੁਹਾਡੀ ਖੁਸ਼ੀ ਘੱਟ ਨਾ ਹੋਵੇ, ਇਸ ਨੂੰ ਲੈ ਕੇ ਡਿਵੈਲਪਰਾਂ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਵਟਸਐਪ ਲਈ ਹੋਲੀ ਦਾ ਸਟਿਕਰ ਤਿਆਰ ਕੀਤਾ ਹੈ ਤਾਂ ਚਲੋ ਅਸੀਂ ਤੁਹਾਨੂੰ ਵਟਸਐਪ ਤੋਂ ਹੋਲੀ ਸਟਿਕਰ ਭੇਜਣ ਦਾ ਤਰੀਕਾ ਦੱਸਦੇ ਹਾਂ।
ਸਭ ਤੋਂ ਪਹਿਲਾਂ ਵਟਸਐਪ ਨੂੰ ਓਪਨ ਕਰੋ, ਇਸ ਤੋਂ ਬਾਅਦ ਇਮੋਜੀ ਵਾਲੇ ਆਈਕਨ ’ਤੇ ਕਲਿਕ ਕਰੋ ਅਤੇ ਫਿਰ ਸਟਿਕਰ ਦੇ ਆਪਸ਼ਨ ’ਤੇ ਕਲਿਕ ਕਰੋ।
ਗੁਣ ਸੱਜੇ ਪਾਸੇ ਕੋਨੇ ’ਚ ਦਿਖਾਈ ਦੇ ਰਹੇ + ਦੇ ਨਿਸ਼ਾਨ ’ਤੇ ਕਲਿਕ ਕਰੋ ਅਤੇ ਸਕਰੋਲ ਕਰਕੇ ਹੇਠਾਂ ਆਓ। ਹੁਣ ਤੁਹਾਨੂੰ ਗੈੱਟ ਮੋਰ ਸਟਿਕਰਜ਼ ਦਾ ਆਪਸ਼ਨ ਮਿਲੇਗਾ।
ਗੈੱਟ ਮੋਰ ਸਟਿਕਰਜ਼ ’ਤੇ ਕਲਿਕ ਕਰਨ ਤੋਂ ਬਾਅਦ ਤੁਸੀਂ ਸਿੱਧਾ ਗੂਗਲ ਪਲੇਅ ਸਟੋਰ ’ਤੇ ਪਹੁੰਚ ਜਾਓਗੇ। ਹੁਣ 'Holi Stickers' ਸਰਚ ਕਰੋ ਅਤੇ ਡਾਊਨਲੋਡ ਕਰੋ।
ਇਸ ਤੋਂ ਬਾਅਦ ਤੁਹਾਡੇ ਸਾਹਮਣੇ ਬਹੁਤ ਸਾਰੇ ਸਟਿਕਰਜ਼ ਹੋਣਗੇ ਜਿਨ੍ਹਾਂ ਨੂੰ + ਦੇ ਨਿਸ਼ਾਨ ’ਤੇ ਕਲਿਕ ਕਰਕੇ ਉਸ ਨੂੰ ਸਟਿਕਰ ’ਚ ਐਡ ਕਰੋ। ਇਸ ਤੋਂ ਬਾਅਦ ਵਾਪਸ ਵਟਸਐਪ ਦੇ ਸਟਿਕਰ ’ਚ ਜਾਓ, ਉਥੇ ਤੁਹਾਨੂੰ ਬਹੁਤ ਸਾਰੇ ਹੋਲੀ ਦੇ ਸਟਿਕਰਜ਼ ਮਿਲ ਜਾਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜ ਸਕਦੇ ਹੋ।