ਹਿਜ਼ਬੁਲ ਮੁਜ਼ਾਹਿਦੀਨ ਨੇ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦਾ ਦਿਵਾਇਆ ਭਰੋਸਾ

Wednesday, Jun 27, 2018 - 01:03 AM (IST)

ਹਿਜ਼ਬੁਲ ਮੁਜ਼ਾਹਿਦੀਨ ਨੇ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦਾ ਦਿਵਾਇਆ ਭਰੋਸਾ

ਸ਼੍ਰੀਨਗਰ— ਹਿਜ਼ਬੁਲ ਮੁਜਾਹਿਦੀਨ ਵਲੋਂ ਕਥਿਤ ਤੌਰ 'ਤੇ ਇਕ ਆਡੀਓ ਜਾਰੀ ਕੀਤੀ ਗਈ ਹੈ। ਜਿਸ 'ਚ ਹਿਜ਼ਬੁਲ ਵਲੋਂ ਅਮਰਨਾਥ ਜਾ ਰਹੇ ਸ਼ਰਧਾਲੂਆਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ ਹੈ।  ਇਸ ਆਡੀਓ 'ਚ ਹਿਜ਼ਬੁਲ ਨੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਭਰੋਸਾ ਦਿਵਾਇਆ ਹੈ। ਆਡੀਓ 'ਚ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਨੂੰ ਤਦ ਤਕ ਡਰਨ ਦੀ ਲੋੜ ਨਹੀਂ ਹੈ, ਜਦੋਂ ਤਕ ਉਹ ਕਸ਼ਮੀਰ 'ਚ ਸਿਰਫ ਆਪਣੇ ਧਾਰਮਿਕ ਕਰੱਤਵਾਂ ਨੂੰ ਪੂਰਾ ਕਰਨ ਆ ਰਹੇ ਹਨ। ਹਾਲਾਂਕਿ ਇਸ ਆਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਹੋ ਸਕੀ ਹੈ।


Related News