ਜੰਮੂ-ਕਸ਼ਮੀਰ: ਪੁਲਸ ਹੱਥ ਲੱਗੀ ਸਫ਼ਲਤਾ, ਮੁਕਾਬਲੇ ’ਚ ਮਾਰਿਆ ਗਿਆ ਹਿਜ਼ਬੁੱਲ ਦਾ ਕਮਾਂਡਰ

Saturday, Jun 04, 2022 - 09:41 AM (IST)

ਜੰਮੂ-ਕਸ਼ਮੀਰ: ਪੁਲਸ ਹੱਥ ਲੱਗੀ ਸਫ਼ਲਤਾ, ਮੁਕਾਬਲੇ ’ਚ ਮਾਰਿਆ ਗਿਆ ਹਿਜ਼ਬੁੱਲ ਦਾ ਕਮਾਂਡਰ

ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਰਾਤ ਭਰ ਚਲੇ ਮੁਕਾਬਲੇ ’ਚ ਹਿਜ਼ਬੁੱਲ ਮੁਜਾਹਿਦੀਨ ਦਾ ਇਕ ਕਮਾਂਡਰ ਮਾਰਿਆ ਗਿਆ, ਜਦਕਿ 3 ਫ਼ੌਜੀ ਅਤੇ ਇਕ ਆਮ ਨਾਗਰਿਕ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ। 

ਓਧਰ ਕਸ਼ਮੀਰ ਦੇ ਪੁਲਸ ਜਨਰਲ ਡਾਇਰੈਕਟਰ ਵਿਜੇ ਕੁਮਾਰ ਨੇ ਟਵੀਟ ਕੀਤਾ, ‘‘ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦਾ ਅੱਤਵਾਦੀ ਕਮਾਂਡਰ ਐੱਚ. ਐੱਮ. ਨਿਸਾਰ ਖਾਂਡੇ ਮਾਰਿਆ ਗਿਆ। ਇਤਰਾਜ਼ਯੋਗ ਸਮੱਗਰੀ, ਇਕ ਏਕੇ-47 ਰਾਈਫ਼ਲ ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ।’’ 

ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁਕਾਬਲਾ ਸ਼ੁੱਕਰਵਾਰ ਸ਼ਾਮ ਅਨੰਤਨਾਗ ਦੇ ਰਿਸ਼ੀਪੁਰਾ ਇਲਾਕੇ ’ਚ ਸ਼ੁਰ ਹੋਇਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨਾਲ ਸ਼ੁਰੂਆਤੀ ਗੋਲੀਬਾਰੀ ਵਿਚ 3 ਫ਼ੌਜੀ ਅਤੇ ਇਕ ਆਮ ਨਾਗਰਿਕ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸ਼੍ਰੀਨਗਰ ’ਚ 92 ਬੇਸ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


author

Tanu

Content Editor

Related News