ਖੂਨ ਨਾਲ ਲਿਬੜਿਆ ਹੈ ਕਾਂਗਰਸ ਦਾ ਇਤਿਹਾਸ : ਸਮ੍ਰਿਤੀ ਇਰਾਨੀ

Thursday, Aug 10, 2023 - 12:18 PM (IST)

ਖੂਨ ਨਾਲ ਲਿਬੜਿਆ ਹੈ ਕਾਂਗਰਸ ਦਾ ਇਤਿਹਾਸ : ਸਮ੍ਰਿਤੀ ਇਰਾਨੀ

ਨਵੀਂ ਦਿੱਲੀ- ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਪ੍ਰਤੀ ਰਾਹੁਲ ਗਾਂਧੀ ਦੀਆਂ ਟਿੱਪਣੀਆਂ ’ਤੇ ਜਵਾਬੀ ਹਮਲਾ ਕਰਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ, ਕਸ਼ਮੀਰ ’ਚ ਅਸ਼ਾਂਤੀ ਅਤੇ ਕਸ਼ਮੀਰੀ ਪੰਡਿਤਾਂ ’ਤੇ ਹੋ ਰਹੇ ਅੱਤਿਆਚਾਰਾਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਖੂਨ ਨਾਲ ਲਿਬੜਿਆ ਹੋਇਆ ਹੈ। ਵਿਰੋਧੀ ਧਿਰ ਕਾਂਗਰਸ ਨੂੰ ਔਰਤਾਂ ਦੀ ਸੁਰੱਖਿਆ, ਗਰੀਬਾਂ ਦੀ ਭਲਾਈ, ਨੌਜਵਾਨਾਂ ਦੇ ਹਿੱਤਾਂ ਅਤੇ ਦੇਸ਼ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ।

ਇਹ ਵੀ ਪੜ੍ਹੋ- ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਬੋਲੇ ਰਾਹੁਲ ਗਾਂਧੀ- 'ਮਣੀਪੁਰ 'ਚ ਹੋਇਆ ਭਾਰਤ ਮਾਤਾ ਦਾ ਕਤਲ'

ਲੋਕ ਸਭਾ ’ਚ ਸਰਕਾਰ ਵਿਰੁੱਧ ਬੇਭਰੋਸਗੀ ਮਤੇ ’ਤੇ ਚਰਚਾ ’ਚ ਹਿੱਸਾ ਦਿੰਦੇ ਹੋਏ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪੂਰੇ ਦੇਸ਼ ਨੇ ਵੇਖਿਆ ਕਿ ਰਾਹੁਲ ਗਾਂਧੀ ਨੇ ਜਦੋਂ ਭਾਰਤ ਮਾਤਾ ਦੀ ਹੱਤਿਆ ਕਰਨ ਦੀ ਗੱਲ ਕੀਤੀ ਤਾਂ ਕਾਂਗਰਸੀ ਮੈਂਬਰਾਂ ਨੇ ਇੱਥੇ ਮੇਜ਼ਾਂ ਥਪਥਪਾਈਆਂ। ਅਜਿਹਾ ਸੰਸਦੀ ਇਤਿਹਾਸ ’ਚ ਕਦੇ ਨਹੀਂ ਹੋਇਆ। ਇਰਾਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ, ਕਸ਼ਮੀਰ ਵਿਚ ਅਸ਼ਾਂਤੀ, ਕੇਂਦਰ 'ਚ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਕਸ਼ਮੀਰੀ ਪੰਡਿਤਾਂ ਉੱਤੇ ਹੋਏ ਅੱਤਿਆਚਾਰ ਅਤੇ ਐਮਰਜੈਂਸੀ ਦੇ ਮੁੱਦੇ ਉਠਾਏ ਤੇ ਸਾਬਕਾ ਕਾਂਗਰਸੀ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ।

ਇਹ ਵੀ ਪੜ੍ਹੋ- ਭਾਰਤ ਮਾਤਾ ਦੇ ਕਤਲ ਦੀ ਗੱਲ 'ਤੇ ਵਜਾਈਆਂ ਗਈਆਂ ਤਾੜੀਆਂ, ਰਾਹੁਲ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਇਰਾਨੀ

ਲੋਕ ਸਭਾ ’ਚ ਰਾਹੁਲ ਗਾਂਧੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਮ੍ਰਿਤੀ ਨੇ ਕਿਹਾ ਕਿ ਮਣੀਪੁਰ ਵੱਖ ਨਹੀਂ ਹੈ, ਇਹ ਭਾਰਤ ਦਾ ਅਨਿੱਖੜਵਾਂ ਅੰਗ ਹੈ। ਰਾਹੁਲ ਨੇ ਨਾ ਤਾਂ ਨੌਜਵਾਨਾਂ ਤੇ ਕਿਸਾਨਾਂ ਦੇ ਹਿੱਤਾਂ ਦੀ ਚਿੰਤਾ ਕੀਤੀ ਅਤੇ ਨਾ ਹੀ ਔਰਤਾਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ। । ਅਜਿਹੀ ਸਥਿਤੀ ’ਚ ਦੇਸ਼ ਦੇ ਲੋਕ ਉਸ ’ਤੇ ਹੀ ਭਰੋਸਾ ਕਰਨਗੇ, ਜੋ ਦੇਸ਼ ਦੇ ਲੋਕਾਂ, ਔਰਤਾਂ, ਗਰੀਬਾਂ ਅਤੇ ਨੌਜਵਾਨਾਂ ਦੀ ਗੱਲ ਕਰ ਰਿਹਾ ਹੈ। 2024 ’ਚ ਨਰਿੰਦਰ ਮੋਦੀ ਦੀ ਅਗਵਾਈ ’ਚ ਮੁੜ ਸਰਕਾਰ ਬਣੇਗੀ। ਦੇਸ਼ ਕਦੇ ਵੀ ਭਾਰਤ ਮਾਂ ਦੀ ਤਿਜੋਰੀ ਦੀਆਂ ਚਾਬੀਆਂ ਰਾਹੁਲ ਦੇ ਹੱਥਾਂ ’ਚ ਨਹੀਂ ਸੌਂਪੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News