ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਸਿੱਖਾਂ ਦੇ ਪਰਿਵਾਰਾਂ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਡੇ ਐਲਾਨ

Tuesday, Jul 06, 2021 - 05:10 PM (IST)

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਆਪਣਿਆ ਨੂੰ ਗੁਆਇਆ ਹੈ। ਇਨ੍ਹਾਂ ਵਿਚ ਕਈ ਅਜਿਹੇ ਪਰਿਵਾਰ ਵੀ ਹਨ, ਜੋ ਬਿਲਕੁਲ ਬੇਸਹਾਰਾ ਹੋ ਗਏ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਅਜਿਹੇ ਬੇਸਹਾਰਾ ਸਿੱਖ ਪਰਿਵਾਰਾਂ ਦਾ ਸਹਾਰਾ ਬਣੇਗੀ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਕੋਵਿਡ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੇ ਸਿੱਖ ਪਰਿਵਾਰਾਂ ਲਈ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ : ਕਸ਼ਮੀਰੀ ਸਿੱਖ ਬੀਬੀ ਅਤੇ ਉਸ ਦੇ ਪਤੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਤੀ ਨੌਕਰੀ

 

 

ਸਿਰਸਾ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਜਿਨ੍ਹਾਂ ਰਾਗੀ, ਢਾਡੀ, ਕੀਰਤਨੀਏ ਅਤੇ ਗ੍ਰੰਥੀ ਸਿੰਘਾਂ ਨੇ ਆਪਣਾ ਰੁਜ਼ਗਾਰ ਗੁਆਇਆ ਹੈ, ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਨੂੰ ਲੰਗਰ ਲਈ ਸਮੱਗਰੀ ਵੀ ਪ੍ਰਦਾਨ ਕੀਤੀ ਜਾਵੇਗੀ। ਸਿਰਸਾ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਸਿੱਖ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਕੋਰੋਨਾ ਦੀ ਵਜ੍ਹਾ ਤੋਂ ਉਠ ਗਿਆ ਹੈ, ਉਨ੍ਹਾਂ ਨੂੰ ਕਮੇਟੀ ਦੇ ਸਕੂਲਾਂ ’ਚ 12ਵੀਂ ਤੱਕ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਅਜਿਹੇ ਬੱਚੇ ਜੇਕਰ ਦੂਜੇ ਸਕੂਲਾਂ ਤੋਂ ਕਮੇਟੀ ਦੇ ਸਕੂਲਾਂ ’ਚ ਸ਼ਿਫਟ ਹੋਣਗੇ ਤਾਂ ਉਨ੍ਹਾਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੋ ਬੱਚੇ ਕਾਲਜਾਂ ਵਿਚ ਪੜ੍ਹਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਮੇਟੀ ਦੇ ਕਾਲਜਾਂ ’ਚ ਮੁਫ਼ਤ ਵਿਦਿਆ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਫ਼ੀਸ ਵੀ ਕਮੇਟੀ ਭਰੇਗੀ।

ਇਹ ਵੀ ਪੜ੍ਹੋ : ਲੋੜ ਕਾਢ ਦੀ ਮਾਂ : ਤਾਲਾਬੰਦੀ ਦੇ ਝੰਬੇ ਪਿਓ-ਪੁੱਤ ਨੇ ਸਾਈਕਲ ਨੂੰ ਬਣਾਇਆ ਖੇਤ ਵਾਹੁਣ ਦਾ ਸਾਧਨ

ਦਿੱਲੀ ਕਮੇਟੀ ਦੇ ਇਤਿਹਾਸਕ ਐਲਾਨ—
— ਕੋਰੋਨਾ ਮਹਾਮਾਰੀ ’ਚ ਜੇਕਰ ਕਿਸੇ ਸਿੱਖ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਦੀ ਮੌਤ ਹੋਈ ਹੈ ਤਾਂ ਪਰਿਵਾਰ ਨੂੰ 2500 ਮਹੀਨਾ ਪੈਨਸ਼ਨ ਮਿਲੇਗੀ।
— ਅਜਿਹੇ ਪਰਿਵਾਰ ਦੇ ਬੱਚਿਆਂ ਨੂੰ 12ਵੀਂ ਤੱਕ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।
— ਪਰਿਵਾਰ ’ਚ ਜੇਕਰ ਧੀ ਦਾ ਵਿਆਹ ਹੋਣਾ ਜਾਂ ਵਿਆਹੁਣਯੋਗ ਹੈ ਤਾਂ 21,000 ਸ਼ਗਨ ਦਿੱਤਾ ਜਾਵੇਗਾ। ਨਾਲ ਹੀ ਕਮੇਟੀ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਦਾ ਪ੍ਰਬੰਧ ਵੀ ਕਰੇਗੀ। 
— ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜ ’ਚ ਪੜ੍ਹਨ ਵਾਲੇ ਬੱਚੇ ਦੀ ਫ਼ੀਸ ਮੁਆਫ਼ ਕੀਤੀ ਜਾਵੇਗੀ।
— ਪਾਠੀ, ਰਾਗੀ-ਜਥੇ ਅਤੇ ਕੀਰਤਨ ਕਰਨ ਵਾਲਿਆਂ ਲਈ ਗੁਰਦੁਆਰਾ ਕਮੇਟੀ ਰਾਸ਼ਨ ਤੋਂ ਲੈ ਕੇ ਹੋਰ ਸਹੂਲਤਾਂ ਮੁਹੱਈਆ ਕਰਵਾਏਗੀ।
— ਕਮੇਟੀ ਦਾ ਜੋ ਹਸਪਤਾਲ ਬਾਲਾ ਸਾਹਿਬ ਵਿਚ ਬਣਨ ਜਾ ਰਿਹਾ ਹੈ, ਉੱਥੇ ਵੀ ਸਿੱਖ ਪਰਿਵਾਰ ਨੂੰ 50 ਫ਼ੀਸਦੀ ਡਿਸਕਾਊਂਟ ’ਤੇ ਇਲਾਜ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਅਮਿਤ ਸ਼ਾਹ ਨੂੰ ਮਿਲੇ ਕਸ਼ਮੀਰੀ ਸਿੱਖ, ਲਵ ਜੇਹਾਦ ਕਾਨੂੰਨ ਸਮੇਤ ਕਈ ਮੰਗਾਂ ਦਾ ਸੌਂਪਿਆ ਮੰਗ-ਪੱਤਰ


Tanu

Content Editor

Related News