ਹਿੰਡਨ ਨਦੀ ਪ੍ਰਦੂਸ਼ਣ: NGT ਨੇ ਯੂਪੀ ਦੇ ਮੁੱਖ ਸਕੱਤਰ ਅਤੇ ਹੋਰਾਂ ਨੂੰ ਜਾਰੀ ਕੀਤਾ ਨੋਟਿਸ
Sunday, Dec 08, 2024 - 03:50 PM (IST)
ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਹਿੰਡਨ ਨਦੀ ਦੇ ਪ੍ਰਦੂਸ਼ਣ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਤੋਂ ਜਵਾਬ ਮੰਗਿਆ ਹੈ। ਐੱਨਜੀਟੀ ਇੱਕ ਅਜਿਹੇ ਕੇਸ ਦੀ ਸੁਣਵਾਈ ਕਰ ਰਿਹਾ ਸੀ, ਜਿਸ ਵਿੱਚ ਉਸਨੇ ਨਦੀ ਵਿੱਚ ਪ੍ਰਦੂਸ਼ਣ ਬਾਰੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਸੀ। ਖ਼ਬਰ ਵਿੱਚ ਕਿਹਾ ਗਿਆ ਸੀ ਕਿ ਉਦਯੋਗਿਕ ਰਹਿੰਦ-ਖੂੰਹਦ ਨੂੰ ਛੱਡਣ ਅਤੇ ਸੀਵਰੇਜ ਟ੍ਰੀਟਮੈਂਟ ਦੀਆਂ ਸਹੂਲਤਾਂ ਦੀ ਘਾਟ ਕਾਰਨ ਦਰਿਆ ਪ੍ਰਦੂਸ਼ਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ - ਵੱਡਾ ਹਾਦਸਾ : ਪਿਕਨਿਕ 'ਤੇ ਜਾ ਰਹੀ ਸਕੂਲ ਬੱਸ ਪਲਟੀ, 3 ਬੱਚਿਆਂ ਮੌਤ, ਪਿਆ ਚੀਕ-ਚਿਹਾੜਾ
ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ''400 ਕਿਲੋਮੀਟਰ ਲੰਬੀ ਬਰਸਾਤੀ ਨਦੀ, ਜੋ ਸਹਾਰਨਪੁਰ ਵਿੱਚ ਸ਼ਿਵਾਲਿਕ ਪਹਾੜੀਆਂ ਵਿੱਚੋਂ ਨਿਕਲਦੀ ਹੈ ਅਤੇ ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ, ਇਸਦੇ ਕਿਨਾਰਿਆਂ ਦੇ ਨਾਲ ਰਹਿਣ ਵਾਲੇ 1.9 ਕਰੋੜ ਲੋਕਾਂ ਨੂੰ ਸਹਾਰਾ ਦਿੰਦੀ ਹੈ। ਪਰ ਨਦੀ ਵਿੱਚ ਇੱਕ ਜ਼ਹਿਰੀਲੀ ਸਥਿਤੀ ਪੈਦਾ ਹੋ ਗਈ ਹੈ, ਜਿਸ ਵਿੱਚ ਪ੍ਰਤੀ ਦਿਨ 72,170 ਕਿਲੋਲੀਟਰ (ਕੇਐੱਲਡੀ) ਉਦਯੋਗਿਕ ਗੰਦਗੀ ਅਤੇ 357 ਉਦਯੋਗਿਕ ਯੂਨਿਟਾਂ ਵਿੱਚੋਂ 94.30 ਕਰੋੜ ਲੀਟਰ (ਐਮਐਲਡੀ) ਘਰੇਲੂ ਸੀਵਰੇਜ ਵਗ ਰਿਹਾ ਹੈ।''
ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ
ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਬੈਂਚ ਨੇ ਕਿਹਾ ਕਿ ਪ੍ਰਦੂਸ਼ਣ ਦੀ ਗੰਭੀਰਤਾ ਦਰਿਆ ਵਿੱਚ ਪਾਣੀ ਦੀ ਲਗਾਤਾਰ ਵਿਗੜ ਰਹੀ ਗੁਣਵੱਤਾ ਤੋਂ ਝਲਕਦੀ ਹੈ। ਐਨਜੀਟੀ ਬੈਂਚ ਵਿੱਚ ਨਿਆਂਇਕ ਮੈਂਬਰ ਜਸਟਿਸ ਅਰੁਣ ਕੁਮਾਰ ਤਿਆਗੀ ਵੀ ਸ਼ਾਮਲ ਸਨ। NGT ਨੇ ਕਿਹਾ, ''ਇਸ ਤੋਂ ਇਲਾਵਾ, ਇਹ ਖ਼ਬਰ ਨਦੀ ਪ੍ਰਦੂਸ਼ਣ ਦੇ ਗੰਭੀਰ ਪ੍ਰਭਾਵਾਂ ਨੂੰ ਉਜਾਗਰ ਕਰਦੀ ਹੈ। ਉਦਾਹਰਨ ਲਈ, ਨਦੀਂ ਦੇ ਕਿਨਾਰੇ ਰਹਿਣ ਵਾਲੇ ਭਾਈਚਾਰਿਆਂ ਵਿੱਚ ਕੈਂਸਰ, ਜਿਗਰ ਦੀਆਂ ਸਮੱਸਿਆਵਾਂ, ਚਮੜੀ ਦੀ ਲਾਗ, ਪੀਲੀਆ, ਦੰਦਾਂ ਦੀਆਂ ਸਮੱਸਿਆਵਾਂ ਅਤੇ ਗੁਰਦੇ ਦੀ ਪੱਥਰੀ ਦੇ ਮਾਮਲੇ ਬਹੁਤ ਵੱਧ ਹਨ।''
ਇਹ ਵੀ ਪੜ੍ਹੋ - ਵਾਸਤੂ ਸ਼ਾਸਤਰ: ਘਰ 'ਚ ਲੱਗਾ ਸ਼ੀਸ਼ਾ ਬਦਲ ਸਕਦੈ ਤੁਹਾਡੀ 'ਕਿਸਮਤ', ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਇਸ ਵਿਚ ਕਿਹਾ ਗਿਆ ਹੈ ਕਿ ਰਿਪੋਰਟ ਵਿਚ ਵਾਤਾਵਰਣ ਅਧਿਐਨ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਪਾਣੀ ਵਿਚ ਖਤਰਨਾਕ ਪੱਧਰ 'ਤੇ ਭਾਰੀ ਧਾਤਾਂ ਦੀ ਮੌਜੂਦਗੀ ਦਾ ਖੁਲਾਸਾ ਹੋਇਆ ਹੈ। ਬੈਂਚ ਨੇ ਕਿਹਾ ਕਿ ਇਨ੍ਹਾਂ ਵਿੱਚ ਲੀਡ (ਨਿਰਧਾਰਤ ਸੀਮਾ ਤੋਂ 179 ਗੁਣਾ ਵੱਧ), ਕੈਡਮੀਅਮ (ਨਿਰਧਾਰਤ ਸੀਮਾ ਤੋਂ ਨੌਂ ਗੁਣਾ ਵੱਧ) ਅਤੇ ਕ੍ਰੋਮੀਅਮ (ਨਿਰਧਾਰਤ ਸੀਮਾ ਤੋਂ 123 ਗੁਣਾ ਵੱਧ) ਸ਼ਾਮਲ ਹਨ। ਐੱਨਜੀਟੀ ਨੇ ਕਿਹਾ ਕਿ ਬੱਚੇ ਇਨ੍ਹਾਂ ਪ੍ਰਦੂਸ਼ਕਾਂ ਪ੍ਰਤੀ ਵਿਸ਼ੇਸ਼ ਤੌਰ 'ਤੇ ਸੰਵੇਦਨਸ਼ੀਲ ਹੁੰਦੇ ਹਨ, ਉਹਨਾਂ ਨੂੰ ਧਾਤ ਦੇ ਐਕਸਪੋਜਰ ਅਤੇ ਗ੍ਰਹਿਣ ਕਾਰਨ ਵਧੇਰੇ ਜੋਖਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ - ਸਕੂਲੇ ਪੜਾਉਂਦੇ ਘਰਵਾਲੇ ਨਾਲ ਲੜ ਪਈਆਂ ਮਾਵਾਂ-ਧੀਆਂ, ਸਵੇਰੇ ਸਕੂਲ ਬਾਹਰੋਂ ਮਿਲਿਆ ਲਾਸ਼ਾਂ, ਫੈਲੀ ਸਨਸਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8