ਜੰਮੂ ਕਸ਼ਮੀਰ ਮੁਕਾਬਲੇ ''ਚ ਸ਼ਹੀਦ ਹੋਇਆ ਹਿਮਾਚਲ ਦਾ ਜਵਾਨ
Saturday, Sep 14, 2024 - 06:03 PM (IST)
ਹਮੀਰਪੁਰ (ਵਾਰਤਾ)- ਜੰਮੂ ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਹਿਮਾਚਲ ਦੇ ਜਵਾਨ ਅਰਵਿੰਦ ਸਿੰਘ ਸ਼ਹੀਦ ਹੋ ਗਏ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਹਥੋਲ ਪਿੰਡ ਦਾ ਲਾਲ ਅਰਵਿੰਦ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋ ਗਿਆ। ਮਾਂ ਭਾਰਤੀ ਦੇ ਵੀਰ ਜਵਾਨ ਅਰਵਿੰਦ ਦੀ ਸ਼ਹਾਦਤ ਨਾਲ ਪੂਰੇ ਪ੍ਰਦੇਸ਼ 'ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਫ਼ੌਜ ਨੂੰ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਦੇ ਹੋਣ ਦੀ ਖੁਫ਼ੀਆ ਸੂਚਨਾ ਮਿਲੀ ਸੀ। ਕਿਸ਼ਤਵਾੜ ਦੇ ਚਤਰੂ ਬੈਲਟ ਦੇ ਨੈਦਘਾਮ ਪਿੰਡ 'ਚ ਸ਼ੁੱਕਰਵਾਰ ਦੁਪਹਿਰ ਕਰੀਬ 3.30 ਵਜੇ ਸਰਚ ਆਪਰੇਸ਼ਨ ਤੋਂ ਬਾਅਦ ਸ਼ੁਰੂ ਹੋਏ ਇਸ ਮੁਕਾਬਲੇ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਜਵਾਨ ਸ਼ਹੀਦ ਹੋ ਗਿਆ।
ਹਿਮਾਚਲ ਦੇ ਜ਼ਿਲ੍ਹਾ ਹਮੀਰਪੁਰ ਨਾਲ ਸੰਬੰਧ ਰੱਖਣ ਵਾਲੇ ਜਵਾਨ ਅਰਵਿੰਦ ਦੇ ਸ਼ਹੀਦ ਹੋਣ ਦੀ ਸੂਚਨਾ ਜਿਵੇਂ ਹੀ ਘਰ ਮਿਲੀ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਉੱਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਅਰਵਿੰਦ ਪੁੱਤ ਰਾਜੇਂਦਰ ਸਿੰਘ ਨੇ ਸਾਲ 2017 'ਚ ਭਰਤੀ ਹੋ ਕੇ 20 ਡੋਗਰਾ ਬਟਾਲੀਅਨ 'ਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਮੌਜੂਦਾ ਸਮੇਂ ਉਹ ਰਾਸ਼ਟਰੀ ਰਾਈਫਲਜ਼ 'ਚ ਡੋਡਾ ਕਿਸ਼ਤਵਾੜ ਖੇਤਰ 'ਚ ਤਾਇਨਾਤ ਸਨ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਅਰਵਿੰਦ ਇਕ ਮਹੀਨੇ ਦੀ ਛੁੱਟੀ ਕੱਟ ਕੇ 15 ਦਿਨ ਪਹਿਲੇ ਹੀ ਡਿਊਟੀ 'ਤੇ ਵਾਪਸ ਪਰਤੇ ਸਨ। ਸ਼ਹੀਦ ਅਰਵਿੰਦ ਆਪਣੇ ਪਿੱਛੇ ਪਿਤਾ ਰਾਜੇਂਦਰ ਸਿੰਘ, ਮਾਤਾ ਸਰੋਜ ਕੁਮਾਰੀ, ਪਤਨੀ ਇਛੂ ਦੇਵੀ, ਡੇਢ ਸਾਲ ਦਾ ਪੁੱਤ ਅਤੇ ਛੋਟੇ ਭਰਾ ਨੂੰ ਛੱਡ ਗਏ ਹਨ। ਦੱਸਣਯੋਗ ਹੈ ਕਿ ਸ਼ਹੀਦ ਦਾ ਛੋਟਾ ਭਰਾ ਵੀ 8 ਡੋਗਰਾ ਬਟਾਲੀਅਨ 'ਚ ਹੈ। ਉੱਥੇ ਹੀ ਸ਼ਹੀਦ ਦੇ ਦਾਦਾ ਦੇਵੀ ਸਿੰਘ ਵੀ ਫ਼ੌਜ ਤੋਂ ਸੇਵਾਮੁਕਤ ਹੋਏ ਹਨ। ਉੱਥੇ ਹੀ ਸ਼ਹੀਦ ਦੀ ਮ੍ਰਿਤਕ ਦੇਹ ਸ਼ਨੀਵਾਰ ਦੇਰ ਸ਼ਾਮ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8