ਹੋਟਲ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਪੰਜਾਬ ਦੀਆਂ 5 ਕੁੜੀਆਂ ਗ੍ਰਿਫ਼ਤਾਰ

Tuesday, Oct 06, 2020 - 09:14 AM (IST)

ਹੋਟਲ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਪੰਜਾਬ ਦੀਆਂ 5 ਕੁੜੀਆਂ ਗ੍ਰਿਫ਼ਤਾਰ

ਹਿਮਾਚਲ : ਹਿਮਾਚਲ 'ਚ ਇਕ ਪ੍ਰਾਈਵੇਟ ਹੋਟਲ 'ਚ ਚੱਲ ਰਹੇ ਦੇਹ ਵਪਾਰ ਦਾ ਊਨਾ ਪੁਲਸ ਦੀ ਟੀਮ ਵਲੋਂ ਪਰਦਾਫ਼ਾਸ਼ ਕੀਤਾ ਗਿਆ ਹੈ। ਇੰਸਪੈਕਟਰ ਇੰਦੂ ਬਾਲਾ ਦੀ ਅਗਵਾਈ ਵਾਲੀ ਇਕ ਵਿਸ਼ੇਸ਼ ਪੁਲਸ ਟੀਮ ਨੇ ਛਾਪਾ ਮਾਰਿਆ ਅਤੇ ਹੋਟਲ 'ਚੋਂ ਪੰਜ ਕੁੜੀਆਂ ਨੂੰ ਬਰਾਮਦ ਕੀਤਾ।ਉਸੇ ਸਮੇਂ, ਹੋਟਲ ਅਪਰੇਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਇਸ ਦਿਨ ਖੁੱਲ੍ਹਣ ਜਾ ਰਹੇ ਨੇ ਸਕੂਲ, ਸਿੱਖਿਆ ਵਿਭਾਗ ਨੇ ਜਾਰੀਆਂ ਕੀਤੀਆਂ ਗਾਈਡਲਾਈਨਜ਼

PunjabKesariਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਨੂੰ ਪੁਲਸ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਪਿਰਨਿਗਹ ਪਹੁੰਚੀ। ਇਥੇ ਪੁਲਸ ਨੇ ਇਕ ਹੋਟਲ 'ਚ ਛਾਪਾ ਮਾਰਿਆ, ਜਿੱਥੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਹੋਟਲ 'ਤੇ ਛਾਪੇਮਾਰੀ ਦੌਰਾਨ ਪੁਲਸ ਨੇ ਪੰਜਾਬ ਦੀਆਂ ਪੰਜ ਕੁੜੀਆਂ ਬਰਾਮਦ ਕੀਤੀਆਂ। ਉਸੇ ਸਮੇਂ, ਹੋਟਲ ਅਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਟਲ ਸੰਚਾਲਕ ਇਸ ਸਾਰੇ ਗਿਰੋਹ ਨੂੰ ਕਿਰਾਏ ਉੱਤੇ ਕਮਰਾ ਦੇ ਕੇ ਇਸ ਧੰਦੇ ਨੂੰ ਅੰਜ਼ਾਮ ਦੇ ਰਿਹਾ ਸੀ। ਐੱਸ.ਪੀ. ਊਨਾ ਅਰਜਿਤ ਸੇਨ ਠਾਕੁਰ ਨੇ ਕਿਹਾ ਕਿ ਇਹ ਪੁਲਸ ਕਾਰਵਾਈ ਨਿਰੰਤਰ ਜਾਰੀ ਰਹੇਗੀ ਅਤੇ ਅਜਿਹੇ ਨਾਜਾਇਜ਼ ਕਾਰੋਬਾਰ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ ਨੇ ਕੋਠੇ ਤੋਂ ਮਾਰੀ ਛਾਲ, ਸਰੀਰ ਦੀਆਂ ਕਈ ਹੱਡੀਆਂ ਟੁੱਟੀਆਂ


author

Baljeet Kaur

Content Editor

Related News