ਹਿਮਾਚਲ ਦੇ SDM ’ਤੇ ਜਬਰ-ਜ਼ਨਾਹ ਦਾ ਦੋਸ਼
Saturday, Sep 27, 2025 - 05:19 AM (IST)

ਸ਼ਿਮਲਾ/ਹਮੀਰਪੁਰ (ਭਾਸ਼ਾ) : ਕੁੱਲੂ ਦੀ ਇਕ ਔਰਤ ਨੇ ਸੁਜਾਨਪੁਰ ਦੇ ਐੱਸ. ਡੀ. ਐੱਮ. ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ ਪਰ ਅਧਿਕਾਰੀ ਨੇ ਇਸ ਦੋਸ਼ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਐੱਸ. ਡੀ. ਐੱਮ. ਵਿਕਾਸ ਸ਼ੁਕਲਾ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਵੀਡੀਓ ’ਚ ਕਿਹਾ ਕਿ ਮਾਮਲੇ ਦੀ ਤਿੰਨ ਪੱਧਰਾਂ ’ਤੇ ਜਾਂਚ ਕੀਤੀ ਗਈ ਹੈ ਅਤੇ ਉਸ ਨੂੰ ਬੇਕਸੂਰ ਪਾਇਆ ਗਿਆ ਹੈ। ਉਨ੍ਹਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਕੁੱਲੂ ਜ਼ਿਲੇ ਦੀ ਇਕ ਪੰਚਾਇਤ ਸਕੱਤਰ ਨੇ ਸ਼ੁਕਲਾ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।