ਹਿਮਾਚਲ ''ਚ 1901 ਤੋਂ ਬਾਅਦ ਜਨਵਰੀ ''ਚ 9ਵੀਂ ਵਾਰ ਪਿਆ ਸਭ ਤੋਂ ਘੱਟ ਮੀਂਹ
Sunday, Feb 02, 2025 - 12:05 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ 1 ਜਨਵਰੀ ਤੋਂ 1 ਫਰਵਰੀ ਤੱਕ 85.3 ਮਿਲੀਮੀਟਰ ਦੀ ਮੀਂਹ ਦੇ ਮੁਕਾਬਲੇ 13.3 ਮਿਲੀਮੀਟਰ ਦੀ ਔਸਤ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਸੂਬੇ ਵਿਚ 1901 ਤੋਂ ਬਾਅਦ ਸਾਲ ਦੇ ਪਹਿਲੇ ਮਹੀਨੇ ਵਿਚ 9ਵੀਂ ਵਾਰ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਸਥਾਨਕ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਜਨਵਰੀ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਮੀਂਹ 0.3 ਮਿਲੀਮੀਟਰ 1966 ਵਿਚ ਦਰਜ ਕੀਤਾ ਗਿਆ।
ਇਸ ਤੋਂ ਬਾਅਦ 2024 'ਚ 6.8 ਮਿਲੀਮੀਟਰ ਅਤੇ 2018 'ਚ 9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 84 ਫੀਸਦੀ ਘੱਟ ਮੀਂਹ ਪਿਆ। ਜਨਵਰੀ 'ਚ ਸੂਬੇ ਦੇ ਸਾਰੇ 12 ਜ਼ਿਲ੍ਹਿਆਂ 'ਚ ਘੱਟ ਮੀਂਹ ਪਿਆ, ਕੁੱਲੂ ਜ਼ਿਲ੍ਹੇ ਵਿਚ 76 ਫ਼ੀਸਦੀ ਘੱਟ ਮੀਂਹ ਪਿਆ ਅਤੇ ਹਮੀਰਪੁਰ ਅਤੇ ਊਨਾ ਜ਼ਿਲ੍ਹਿਆਂ 'ਚ 95 ਫ਼ੀਸਦੀ ਤੱਕ ਘੱਟ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਲਾਹੌਲ-ਸਪੀਤੀ ਜ਼ਿਲ੍ਹੇ 'ਚ 77 ਫੀਸਦੀ ਘੱਟ ਮੀਂਹ ਪਿਆ ਹੈ, ਜਦਕਿ ਸੋਲਨ ਅਤੇ ਕਿਨੌਰ 'ਚ 93 ਫੀਸਦੀ ਘੱਟ, ਚੰਬਾ 'ਚ 88 ਫੀਸਦੀ, ਮੰਡੀ 'ਚ 85 ਫੀਸਦੀ, ਸ਼ਿਮਲਾ 'ਚ 82 ਫੀਸਦੀ ਅਤੇ ਸਿਰਮੌਰ 'ਚ 80 ਫੀਸਦੀ ਘੱਟ ਮੀਂਹ ਪਿਆ ਹੈ।