ਕਾਂਗੜਾ ''ਚ ਪਾਕਿਸਤਾਨੀ ਗੁਬਾਰਾ ਮਿਲਣ ਨਾਲ ਮਚਿਆ ਹੜਕੰਪ

Saturday, May 31, 2025 - 11:37 AM (IST)

ਕਾਂਗੜਾ ''ਚ ਪਾਕਿਸਤਾਨੀ ਗੁਬਾਰਾ ਮਿਲਣ ਨਾਲ ਮਚਿਆ ਹੜਕੰਪ

ਨੂਰਪੁਰ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇਕ ਪਿੰਡ 'ਚ ਸ਼ੁੱਕਰਵਾਰ ਨੂੰ ਸ਼ੱਕੀ ਗੁਬਾਰਾ ਮਿਲਿਆ, ਜਿਸ 'ਤੇ ਪਾਕਿਸਤਾਨੀ ਰਾਸ਼ਟਰੀ ਚਿੰਨ੍ਹ ਅਤੇ 'ਪੀਆਈਏ' ਲਿਖਿਆ ਹੋਇਆ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਸ਼ੀਤਲ ਨਾਮ ਦੀ ਇਕ ਔਰਤ ਨੇ ਨੂਰਪੁਰ ਖੇਤਰ ਦੇ ਸੁਲਿਆਲੀ ਪੰਚਾਇਤ 'ਚ ਛੱਤਰੀ ਮਾਤਾ ਮੰਦਰ ਦੇ ਨੇੜੇ ਇਹ ਗੁਬਾਰਾ ਦੇਖਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ ਅਤੇ ਫਿਰ ਪਿੰਡ ਦੇ ਮੁਖੀ ਅਤੇ ਸਥਾਨਕ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਗੁਬਾਰੇ ਨੂੰ ਕਬਜ਼ੇ 'ਚ ਲਿਆ। ਸਥਾਨਕ ਨਿਵਾਸੀ ਪ੍ਰੀਤਮ ਨੇ ਵੀ ਕੰਮ 'ਤੇ ਜਾਂਦੇ ਸਮੇਂ ਨੇੜਲੀ ਨਦੀ 'ਚ ਗੁਬਾਰਾ ਦੇਖਣ ਦੀ ਪੁਸ਼ਟੀ ਕੀਤੀ। ਡਿਪਟੀ ਸੁਪਰਡੈਂਟ ਆਫ਼ ਪੁਲਸ ਵਿਸ਼ਾਲ ਵਰਮਾ ਨੇ ਪੁਸ਼ਟੀ ਕੀਤੀ ਹੈ ਕਿ ਗੁਬਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਪਿੱਛੇ ਕੀ ਮਨੋਰਥ ਹੈ ਅਤੇ ਇਹ ਗੁਬਾਰਾ ਕਿੱਥੋਂ ਆਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News